CWG 2022 : ਭਾਰਤੀ DOTA 2 Esports ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ

Monday, Aug 08, 2022 - 12:42 PM (IST)

ਬਰਮਿੰਘਮ- ਭਾਰਤੀ DOTA 2 ਐਸਪੋਰਟਸ ਟੀਮ ਨੇ ਐਤਵਾਰ ਨੂੰ ਚੱਲ ਰਹੀ ਕਾਮਨਵੈਲਥ ਐਸਪੋਰਟਸ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਮੋਇਨ ਏਜਾਜ਼, ਕੇਤਨ ਗੋਇਲ, ਅਭਿਸ਼ੇਕ ਯਾਦਵ, ਸ਼ੁਭਮ ਗੋਲੀ ਅਤੇ ਵਿਸ਼ਾਲ ਵਰਨੇਕਰ ਦੀ ਭਾਰਤੀ ਟੀਮ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਦੀ ਟੀਮ ਨੂੰ 2-0 ਨਾਲ ਹਰਾਇਆ।

ਭਾਰਤੀ ਟੀਮ ਇਸ ਤੋਂ ਪਹਿਲਾਂ ਸੈਮੀਫਾਈਨਲ 'ਚ ਮਲੇਸ਼ੀਆ ਤੋਂ ਹਾਰ ਗਈ ਸੀ। ਐਸਪੋਰਟਸ 2022 ਰਾਸ਼ਟਰਮੰਡਲ ਖੇਡਾਂ ਦਾ ਇੱਕ ਨੁਮਾਇਸ਼ੀ ਈਵੈਂਟ ਦੇ ਰੂਪ ਵਿੱਚ ਇੱਕ ਹਿੱਸਾ ਹੈ ਅਤੇ ਇਸ ਲਈ ਮੈਡਲ ਨੂੰ ਅਧਿਕਾਰਤ ਗਿਣਤੀ ਵਿੱਚ ਨਹੀਂ ਗਿਣਿਆ ਜਾਵੇਗਾ।

ਇਹ ਵੀ ਪੜ੍ਹੋ : CWG 2022 : ਅੱਜ ਹਾਕੀ ਸਣੇ ਇਨ੍ਹਾਂ ਖੇਡਾਂ ਤੋਂ ਗੋਲਡ ਦੀ ਉਮੀਦ, ਦੇਖੋ ਭਾਰਤ ਦੇ 11ਵੇਂ ਦਿਨ ਦਾ ਸ਼ਡਿਊਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News