ਚੀਨ ਨੇ ਟੇਬਲ ਟੈਨਿਸ ''ਚ ਮਹਿਲਾ ਟੀਮ ਦੀ ਜਿੱਤ ਨਾਲ 300ਵਾਂ ਓਲੰਪਿਕ ਸੋਨ ਤਮਗਾ ਜਿੱਤਿਆ
Sunday, Aug 11, 2024 - 05:45 PM (IST)
ਪੈਰਿਸ, (ਭਾਸ਼ਾ)- ਚੀਨ ਨੇ ਸ਼ਨੀਵਾਰ ਨੂੰ ਪੈਰਿਸ ਖੇਡਾਂ 'ਚ ਟੇਬਲ ਟੈਨਿਸ ਮਹਿਲਾ ਟੀਮ ਦਾ ਖਿਤਾਬ ਜਿੱਤ ਕੇ ਓਲੰਪਿਕ ਇਤਿਹਾਸ 'ਚ ਦੇਸ਼ ਦਾ 300ਵਾਂ ਸੋਨ ਤਮਗਾ ਜਿੱਤਿਆ। ਚੀਨ ਨੇ ਮਹਿਲਾ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਜਾਪਾਨ ਨੂੰ 3-0 ਨਾਲ ਹਰਾ ਕੇ ਲਗਾਤਾਰ ਪੰਜਵਾਂ ਸੋਨ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੁਰਸ਼ ਟੀਮ ਨੇ ਇਹ ਉਪਲਬਧੀ ਹਾਸਲ ਕੀਤੀ ਸੀ।
ਵਿਸ਼ਵ ਦੀ ਨੰਬਰ ਇਕ ਸੁਨ ਯਿੰਗਸ਼ਾ ਨੇ ਕਿਹਾ, ''ਸਾਡੇ ਵਿੱਚੋਂ ਹਰ ਇੱਕ ਨੇ ਅੱਜ ਸਭ ਕੁਝ ਲਗਾ ਦਿੱਤਾ ਅਤੇ ਸਾਰਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ।'' ਦੱਖਣੀ ਕੋਰੀਆ ਨੇ ਜਰਮਨੀ ਨੂੰ 3-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। । ਚੀਨ ਟੇਬਲ ਟੈਨਿਸ ਵਿੱਚ ਪ੍ਰਮੁੱਖ ਸ਼ਕਤੀ ਹੈ, ਜਿਸ ਨੇ ਪੈਰਿਸ ਵਿੱਚ ਸਾਰੇ ਪੰਜ ਓਲੰਪਿਕ ਸੋਨ ਤਗਮੇ ਜਿੱਤੇ ਹਨ। 1988 ਵਿੱਚ ਸਿਓਲ ਓਲੰਪਿਕ ਵਿੱਚ ਟੇਬਲ ਟੈਨਿਸ ਨੂੰ ਸ਼ਾਮਲ ਕਰਨ ਤੋਂ ਬਾਅਦ ਚੀਨ ਨੇ ਇਸ ਖੇਡ ਵਿੱਚ ਦਿੱਤੇ ਗਏ 42 ਸੋਨ ਤਗਮਿਆਂ ਵਿੱਚੋਂ 37 ਜਿੱਤੇ ਹਨ।