ਚੀਨ ਦੇ ਪੈਨ ਝਾਨਲੇ ਨੇ ਪੁਰਸ਼ਾਂ ਦੀ 100 ਮੀਟਰ ਫ੍ਰੀ ਸਟਾਈਲ ''ਚ ਬਣਾਇਆ ਨਵਾਂ ਵਿਸ਼ਵ ਰਿਕਾਰਡ

Thursday, Aug 01, 2024 - 12:12 PM (IST)

ਚੀਨ ਦੇ ਪੈਨ ਝਾਨਲੇ ਨੇ ਪੁਰਸ਼ਾਂ ਦੀ 100 ਮੀਟਰ ਫ੍ਰੀ ਸਟਾਈਲ ''ਚ ਬਣਾਇਆ ਨਵਾਂ ਵਿਸ਼ਵ ਰਿਕਾਰਡ

ਨਾਨਟੇਰੇ (ਫਰਾਂਸ)- ਚੀਨ ਦੇ ਪੈਨ ਝਾਨਲੇ ਨੇ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੀ 100 ਮੀਟਰ ਫ੍ਰੀ ਸਟਾਈਲ ਤੈਰਾਕੀ ਮੁਕਾਬਲੇ ਵਿੱਚ 46.40 ਸਕਿੰਟ ਦਾ ਸਮਾਂ ਲੈ ਕੇ ਆਪਣੇ ਹੀ ਪਿਛਲੇ ਵਿਸ਼ਵ ਰਿਕਾਰਡ ਨੂੰ ਸੁਧਾਰਦੇ ਹੋਏ ਸੋਨ ਤਮਗਾ ਜਿੱਤਿਆ। ਪੈਰਿਸ ਓਲੰਪਿਕ 'ਚ ਤੈਰਾਕੀ ਮੁਕਾਬਲੇ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੇ ਹਨ ਪਰ ਇਸ ਤੋਂ ਪਹਿਲਾਂ ਕੋਈ ਵਿਸ਼ਵ ਰਿਕਾਰਡ ਨਹੀਂ ਬਣ ਸਕਿਆ ਸੀ। ਮੌਜੂਦਾ ਓਲੰਪਿਕ ਖੇਡਾਂ ਵਿੱਚ ਤੈਰਾਕੀ ਵਿੱਚ ਚੀਨ ਦਾ ਇਹ ਪਹਿਲਾ ਸੋਨ ਤਮਗਾ ਹੈ।
ਪੈਨ ਨੇ ਇਸ ਤੋਂ ਪਹਿਲਾਂ ਫਰਵਰੀ 'ਚ ਦੋਹਾ 'ਚ ਵਿਸ਼ਵ ਚੈਂਪੀਅਨਸ਼ਿਪ 'ਚ 46.80 ਸਕਿੰਟ ਦਾ ਸਮਾਂ ਲੈ ਕੇ ਵਿਸ਼ਵ ਰਿਕਾਰਡ ਬਣਾਇਆ ਸੀ। 19 ਸਾਲਾ ਖਿਡਾਰੀ ਨੇ ਬਾਅਦ ਵਿੱਚ ਕਿਹਾ, "ਇਹ ਸੱਚਮੁੱਚ ਇੱਕ ਜਾਦੂਈ ਪਲ ਹੈ।" ਇਹ ਰਿਕਾਰਡ ਸਿਰਫ ਚੀਨੀ ਟੀਮ ਦਾ ਹੀ ਨਹੀਂ ਸਗੋਂ ਪੂਰੀ ਦੁਨੀਆ ਦਾ ਹੈ। ਇਸ ਰਿਕਾਰਡ ਨੂੰ ਤੋੜਨ ਦੀ ਦਿਸ਼ਾ 'ਚ ਇਹ ਇਕ ਛੋਟਾ ਜਿਹਾ ਕਦਮ ਹੈ।'' ਆਸਟ੍ਰੇਲੀਆ ਦੇ ਕਾਇਲ ਚਾਲਮਰਸ ਨੇ 47.48 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਅਤੇ ਰੋਮਾਨੀਆ ਦੇ ਡੇਵਿਡ ਪੋਪੋਵਿਚੀ ਨੇ 47.49 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਮਗਾ ਜਿੱਤਿਆ।


author

Aarti dhillon

Content Editor

Related News