ਚਿਕਾ ਨੇ ਆਖਰੀ ਰਾਊਂਡ ਦੇ ਕਮਾਲ ਨਾਲ ਜਿੱਤਿਆ ਗੁਜਰਾਤ ਓਪਨ

02/20/2021 3:15:57 AM

ਅਹਿਮਦਾਬਾਦ– ਬੈਂਗਲੁਰੂ ਦੇ ਐੱਸ. ਚਿਕਕਾਰੰਗੱਪਾ ਨੇ ਸ਼ੁੱਕਰਵਾਰ ਨੂੰ ਚੌਥੇ ਤੇ ਆਖਰੀ ਰਾਊਂਡ ਵਿਚ ਚਾਰ ਅੰਡਰ 68 ਦਾ ਸ਼ਾਨਦਾਰ ਕਾਰਡ ਖੇਡ ਕੇ 30 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਗੁਜਰਾਤ ਓਪਨ ਗੋਲਫ ਚੈਂਪੀਅਨਸ਼ਿਪ ਜਿੱਤ ਲਈ। ਇਸ ਟੂਰਨਾਮੈਂਟ ਵਿਚ 27 ਸਾਲਾ ਚਿਕਾ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 9 ਅੰਡਰ 279 ਦੇ ਸਕੋਰ ਨਾਲ ਖਿਤਾਬ ਜਿੱਤਿਆ। ਉਸ ਨੇ ਤਿੰਨ ਸ਼ਾਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਉਸਦੀ ਪੀ. ਜੀ. ਟੀ. ਆਈ. ਵਿਚ ਇਹ 11ਵੀਂ ਖਿਤਾਬੀ ਜਿੱਤ ਤੇ ਕਰੀਅਰ ਦਾ 14ਵਾਂ ਖਿਤਾਬ ਹੈ। 
ਕੋਲਕਾਤਾ ਦੇ ਵਿਰਾਜ ਮਦਪਾ ਨੇ ਦਿਨ ਦਾ ਸਰਵਸ੍ਰੇਸ਼ਠ ਸੱਤ ਅੰਡਰ 65 ਦਾ ਕਾਰਡ ਖੇਡਿਆ ਤੇ ਛੇ ਅੰਡਰ 282 ਦੇ ਸਕੋਰ ਦੇ ਨਾਲ ਦੂਜੇ ਸਥਾਨ ’ਤੇ ਰਿਹਾ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News