IPL 2025 : ਲਗਾਤਾਰ 5 ਮੈਚ ਹਾਰ ਕੇ ਵੀ ਪਲੇਆਫ ਲਈ ਕੁਆਲੀਫਾਈ ਕਰ ਸਕਦੀ ਹੈ CSK, ਜਾਣੋ ਕਿਵੇਂ
Sunday, Apr 13, 2025 - 06:48 PM (IST)

ਸਪੋਰਟਸ ਡੈਸਕ- ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਚੇਨਈ ਸੁਪਰ ਕਿੰਗਜ਼ ਕਿਸੇ IPL ਸੀਜ਼ਨ 'ਚ ਲਗਾਤਾਰ 5 ਮੈਚ ਹਾਰੀ ਹੋਵੇ। ਮਹਿੰਦਰ ਸਿੰਘ ਧੋਨੀ ਭਲੇ ਹੀ ਕਪਤਾਨ ਬਣ ਚੁੱਕੇ ਹਨ ਪਰ ਟੀਮ ਫਿਰ ਵੀ ਮੈਚ ਜਿੱਤ ਨਹੀਂ ਸਕੀ। ਚੇਨਈ ਫਿਲਹਾਲ 6 ਮੈਚਾਂ 'ਚ 2 ਅੰਕਾਂ ਨਾਲ ਪੁਆਇੰਟ ਟੇਬਲ 'ਚ ਆਖਰੀ ਸਥਾਨਾਂ 'ਚ ਬਣੀ ਹੋਈ ਹੈ। ਚੇਨਈ 6 'ਚੋਂ 5 ਮੈਚ ਹਾਰ ਚੁੱਕੀ ਹੈ। ਉਨ੍ਹਾਂ ਦਾ ਨੈੱਟ ਰਨ ਰੇਟ- 1.554 ਰਿਹਾ ਹੈ। ਹਰੇਕ ਟੀਮ ਲੀਗ ਸਟੇਜ਼ 'ਚ 14 ਮੈਚ ਖੇਡਦੀ ਹੈ, ਯਾਨੀ ਚੇਨਈ ਨੇ ਹੁਣ 8 ਮੈਚ ਖੇਡਣੇ ਹਨ ਪਰ ਕੀ ਚੇਨਈ ਅਜੇ ਵੀ ਪਲੇਆਫ ਲਈ ਕੁਆਲੀਫਾਈ ਕਰ ਸਕਦੀ ਹੈ। ਆਓ ਸਮੀਕਰਨ ਦੇਖਦੇ ਹਾਂ।
ਆਮਤੌਰ 'ਤੇ 16 ਅੰਕ (8 ਜਿੱਤ) ਪਲੇਆਫ ਦੀ ਗਾਰੰਟੀ ਦਿੰਦੇ ਹਨ, ਜਦੋਂਕਿ 14 ਅੰਕ (7 ਜਿੱਤ) ਵੀ ਕਦੇ-ਕਦੇ ਨੈੱਟ ਰਨ ਰੇਟ ਬਾਕੀ ਟੀਮਾਂ ਦੇ ਨਤੀਜਿਆਂ ਦੇ ਆਧਾਰ 'ਤੇ ਕਾਫੀ ਹੋ ਸਕਦੇ ਹਨ। ਅਜੇ 2 ਅੰਕ ਹੋਣ ਕਾਰਨ ਚੇਨਈ ਨੂੰ 12-14 ਅੰਕ ਹੋਰ ਚਾਹੀਦੇ ਹ ਨ। 16 ਅੰਕ ਤਕ ਪਹੁੰਚਣ ਲਈ ਚੇਨਈ ਨੂੰ ਬਚੇ ਹੋਏ 8 'ਚੋਂ 7 ਮੈਚ ਜਿੱਤਣੇ ਪੈਣਗੇ, ਜਿਸ ਨਾਲ ਕੁੱਲ 8 ਜਿੱਤ ਹੋਣ। 14 ਅੰਕਾਂ ਲਈ ਉਨ੍ਹਾਂ ਨੂੰ 6 ਜਿੱਤ ਚਾਹੀਦੀਆਂ ਹਨ ਪਰ ਜੇਕਰ ਬਾਕੀ ਟੀਮਾਂ ਬਿਹਤਰ ਪ੍ਰਦਰਸ਼ਨ ਕਰਨ ਜਾਂ ਨੈੱਟ ਰਨ ਰੇਟ ਖਰਾਬ ਰਿਹਾ ਤਾਂ ਇਹ ਖਤਰਨਾਕ ਹੋ ਸਕਦਾ ਹੈ। ਚੇਨਈ ਦਾ ਨੈੱਟ ਰਨ ਰੇਟ ਅਜੇ ਟੂਰਨਾਮੈਂਟ 'ਚ ਸਭ ਤੋਂ ਖਰਾਬ ਹੈ। ਇਸਨੂੰ ਸੁਧਾਰਣ ਲਈ ਵੱਡੇ ਫਰਕ ਨਾਲ ਜਿੱਤ ਜ਼ਰੂਰੀ ਹੈ ਕਿਉਂਕਿ ਟਾਈ ਹੋਣ 'ਤੇ ਇਹ ਨਿਰਣਾਇਕ ਹੋ ਸਕਦਾ ਹੈ।
ਚੇਨਈ ਨੇ ਲਗਾਤਾਰ 5 ਮੈਚ ਹਾਰੇ ਹਨ, ਜਿਸ ਵਿਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ 103/9 ਦਾ ਹੇਠਲਾ ਸਕੋਰ ਸ਼ਾਮਲ ਹੈ। ਮਿਡਲ ਆਰਡਰ ਦੀ ਬੱਲੇਬਾਜ਼ੀ ਨੂੰ ਬਿਹਤਰ ਕਰਨਾ ਹੋਵੇਗਾ ਅਤੇ ਸਪਿੰਨਰਾਂ ਨੂੰ ਚੇਪਾਕ ਦੀਆਂ ਸਪਾਟ ਪਿੱਟਾਂ 'ਤੇ ਅਨੁਕੂਲ ਰਹਿਣਾ ਹੋਵੇਗਾ। ਕਪਤਾਨ ਰੁਤੂਰਾਜ ਗਾਇਕਵਾੜ ਦੀ ਗੈਰਮੌਜੂਦਗੀ ਨੇ ਨੁਕਸਾਨ ਪਹੁੰਚਾਇਆ ਹੈ ਪਰ ਧੋਨੀ ਦੀ ਅਗਵਾਈ ਟੀਮ ਨੂੰ ਇਕਜੁਟ ਕਰ ਸਕਦੀ ਹੈ। ਚੇਨਈ ਦਾ ਸਾਹਮਣਾ ਲਖਨਊ ਸੁਪਰ ਜਾਇਟਸ (ਅਵੇ, 14 ਅਪ੍ਰੈਲ), ਮੁੰਬਈ ਇੰਡੀਅਨਜ਼ (ਅਵੇ), ਸਨਰਾਈਜ਼ਰਜ਼ ਹੈਦਰਾਬਾਦ (ਹੋਮ), ਪੰਜਾਬ ਕਿੰਗਜ਼ (ਹੋਮ), ਰਾਇਲ ਚੈਲੇਂਜਰਜ਼ ਬੰਗਲੌਰ (ਅਵੇ), ਕੋਲਕਾਤਾ ਨਾਈਟ ਰਾਈਡਰਜ਼ (ਅਵੇ) ਨਾਲ ਹੋਣਾ ਹੈ। ਚੇਪਾਕ 'ਚ ਘਰੇਲੂ ਮੈਚ ਜਿੱਤਾ ਅਤੇ ਕੁਝ ਅਵੇ ਮੈਚ ਹਾਸਿਲ ਕਰਨਾ ਚੇਨਈ ਲਈ ਮਹੱਤਵਪੂਰਨ ਹੈ।