IPL 2020: ਧੋਨੀ ਦੀ ਟੀਮ ਨੂੰ ਇਕ ਹੋਰ ਝਟਕਾ, ਪਹਿਲਾ ਮੈਚ ਨਹੀਂ ਖੇਡੇਗਾ ਇਹ ਖਿਡਾਰੀ

Wednesday, Sep 16, 2020 - 05:18 PM (IST)

ਦੁਬਈ (ਭਾਸ਼ਾ) : ਪਿਛਲੇ ਮਹੀਨੇ ਕੋਰੋਨਾ ਵਾਇਰਸ ਪੀੜਤ ਪਾਏ ਗਏ ਚੇਨੱਈ ਸੁਪਰਕਿੰਗਜ਼ (ਸੀ.ਐਸ.ਕੇ.) ਦੇ ਬੱਲੇਬਾਜ ਰਿਤੁਰਾਜ ਗਾਇਕਵਾੜ ਹੁਣ ਵੀ ਇਕਾਂਤਵਾਸ ਵਿਚ ਹਨ ਅਤੇ ਅਬੁਧਾਬੀ ਵਿਚ 19 ਸਤੰਬਰ ਨੂੰ ਮੁੰਬਈ ਇੰਡੀਅਨਜ਼ ਦੇ ਖ਼ਿਲਾਫ ਟੀਮ ਦੇ ਪਹਿਲੇ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ ਲਈ ਉਨ੍ਹਾਂ ਦੇ ਉਪਲੱਬਧ ਰਹਿਣ ਦੀ ਸੰਭਾਵਨਾ ਨਹੀਂ ਹੈ। ਸੀ.ਐਸ.ਕੇ. ਦੇ ਸੀ.ਈ.ਓ. ਕਾਸੀ ਵਿਸ਼ਵਨਾਥਨ ਨੇ ਕਿਹਾ ਕਿ ਰਿਤੁਰਾਜ ਬਿਲਕੁੱਲ ਠੀਕ ਹਨ ਪਰ ਉਨ੍ਹਾਂ ਨੂੰ ਹੁਣ ਤੱਕ ਟੀਮ ਦੇ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਨਾਲ ਜੁੜਣ ਲਈ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੀ ਮਨਜੂਰੀ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ: IPL 2020 ਦੀ ਮੇਜਬਾਨੀ ਲਈ ਤਿਆਰ ਹੈ UAE, ਰੰਗ-ਬਿਰੰਗੀ ਰੋਸ਼ਨੀ 'ਚ ਰੰਗੇ ਦਿਖੇ ਸਟੇਡੀਅਮ (ਵੇਖੋ ਤਸਵੀਰਾਂ)

ਵਿਸ਼ਵਨਾਥਨ ਨੇ ਕਿਹਾ, 'ਰਿਤੁਰਾਜ ਨੂੰ ਹੁਣ ਤੱਕ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨੇ ਮਨਜੂਰੀ ਨਹੀਂ ਦਿੱਤੀ ਹੈ ਅਤੇ ਉਹ ਹੁਣ ਵੀ ਇਕਾਂਤਵਾਸ ਵਿਚ ਹੈ। ਪਹਿਲੇ ਮੈਚ ਲਈ ਉਨ੍ਹਾਂ ਦੇ ਉਪਲੱਬਧ ਰਹਿਣ ਦੀ ਸੰਭਾਵਨਾ ਨਹੀਂ ਹੈ। ਸਾਨੂੰ ਅਗਲੇ ਕੁੱਝ ਦਿਨਾਂ ਵਿਚ ਉਨ੍ਹਾਂ ਦੇ  ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਪਰਤਣ ਦੀ ਉਮੀਦ ਹੈ ਅਤੇ ਉਹ ਬਿਲਕੁੱਲ ਠੀਕ ਹੈ।' ਸੀ.ਐਸ.ਕੇ. ਦੇ ਦਲ ਦੇ 13 ਮੈਂਬਰ ਪਿਛਲੇ ਮਹੀਨੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ ਅਤੇ ਇਨ੍ਹਾਂ ਵਿਚ 2 ਖਿਡਾਰੀ ਰਿਤੁਰਾਜ ਅਤੇ ਦੀਪਕ ਚਾਹਰ ਵੀ ਸ਼ਾਮਲ ਸਨ।  ਚਾਹਰ ਅਤੇ 11 ਹੋਰ ਲੋਕ ਰੋਗ ਤੋਂ ਉਬਰ ਚੁੱਕੇ ਹਨ। ਚਾਹਰ ਨੇ 2 ਲਾਜ਼ਮੀ ਨੈਗੇਟਿਵ ਨਤੀਜਿਆਂ ਦੇ ਬਾਅਦ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਪਹਿਲਵਾਨ ਬਬੀਤਾ ਫੋਗਾਟ ਨੇ ਜਯਾ ਬੱਚਨ 'ਤੇ ਲਈ ਚੁਟਕੀ, ਕਿਹਾ- 'ਜਯਾ ਜੀ ਨੂੰ ਅਜੇ ਵੀ ਥਾਲੀ ਦੀ ਚਿੰਤਾ'

ਰਿਤੁਰਾਜ ਦੇ ਵੀ ਐਤਵਾਰ ਅਤੇ ਸੋਮਵਾਰ ਨੂੰ 2 ਟੈਸਟ ਹੋਏ। ਇਨ੍ਹਾਂ ਦੇ ਨਤੀਜਿਆਂ ਦੇ ਬਾਰੇ ਵਿਚ ਜਾਣਕਾਰੀ ਨਹੀਂ ਮਿਲੀ ਹੈ। ਰਿਤੁਰਾਜ ਟੀਮ ਵਿਚ ਸੁਰੇਸ਼ ਰੈਨਾ ਦੇ ਬਦਲ ਸਨ, ਜੋ ਨਿੱਜੀ ਕਾਰਣਾਂ ਕਾਰਨ ਟੂਰਨਾਮੈਂਟ ਤੋਂ ਹੱਟ ਗਏ ਅਤੇ ਆਪਣੇ ਦੇਸ਼ ਵਾਪਸ ਪਰਤ ਗਏ।  ਸੀਨੀਅਰ ਸਪਿਨਰ ਹਰਭਜਨ ਸਿੰਘ ਵੀ ਨਿੱਜੀ ਕਾਰਣਾਂ ਤੋਂ ਟੂਰਨਾਮੈਂਟ ਵਿਚ ਨਹੀਂ ਖੇਡ ਰਹੇ। ਵਿਸ਼ਵਨਾਥਨ ਨੇ ਕਿਹਾ ਕਿ ਟੀਮ ਨੇ ਹੁਣ ਤੱਕ ਆਪਣੇ ਬਦਲਾਂ ਦੇ ਬਾਰੇ ਵਿਚ ਫ਼ੈਸਲਾ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ:  ਹਸੀਨ ਜਹਾਂ ਦੀ ਤਸਵੀਰ ਦੇਖ਼ ਲੋਕਾਂ ਨੂੰ ਆਈ ਸ਼ਮੀ ਦੀ ਯਾਦ, ਕੀਤੇ ਅਜੀਬੋ-ਗਰੀਬ ਕੁਮੈਂਟ


cherry

Content Editor

Related News