ਅੱਜ ਲਖਨਊ ਖ਼ਿਲਾਫ਼ ਜਿੱਤ ਦਰਜ ਕਰ ਕੇ ਪਲੇਆਫ ਦੀਆਂ ਉਮੀਦਾਂ ਕਾਇਮ ਰੱਖਣਾ ਚਾਹੇਗੀ ਚੇਨਈ

Friday, May 15, 2026 - 10:35 AM (IST)

ਅੱਜ ਲਖਨਊ ਖ਼ਿਲਾਫ਼ ਜਿੱਤ ਦਰਜ ਕਰ ਕੇ ਪਲੇਆਫ ਦੀਆਂ ਉਮੀਦਾਂ ਕਾਇਮ ਰੱਖਣਾ ਚਾਹੇਗੀ ਚੇਨਈ

ਲਖਨਊ (ਭਾਸ਼ਾ) : ਮਾੜੇ ਪ੍ਰਦਰਸ਼ਨ ਦੇ ਬਾਵਜੂਦ ਪਲੇਆਫ ਦੀ ਦੌੜ ’ਚ ਕਾਇਮ ਚੇਨਈ ਸੁਪਰ ਕਿੰਗਜ਼ ਸ਼ੁੱਕਰਵਾਰ ਨੂੰ ਆਈ. ਪੀ. ਐੱਲ. ਦੇ ਮੈਚ ’ਚ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕਰ ਕੇ ਆਪਣਾ ਦਾਅਵਾ ਬਣਾਈ ਰੱਖਣਾ ਚਾਹੇਗੀ, ਜਦਕਿ ਦੌੜ ਤੋਂ ਬਾਹਰ ਹੋ ਚੁੱਕੀ ਲਖਨਊ ਲਈ ਇਹ ਮਹਿਜ਼ ਮਾਣ-ਮਰਿਆਦਾ (ਵੱਕਾਰ) ਦਾ ਮੁਕਾਬਲਾ ਹੈ। ਚੇਨਈ ਨੇ ਟੂਰਨਾਮੈਂਟ ਦੇ ਦੂਜੇ ਪੜਾਅ ’ਚ ਸਮੇਂ ਸਿਰ ਜਿੱਤ ਦਰਜ ਕਰ ਕੇ ਆਪਣੀਆਂ ਉਮੀਦਾਂ ਕਾਇਮ ਰੱਖੀਆਂ ਹਨ, ਜਦਕਿ ਲਖਨਊ ਦੀ ਟੀਮ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ।
ਚੇਨਈ ਨੂੰ ਆਪਣੇ ਬਾਕੀ ਸਾਰੇ ਮੈਚ ਜਿੱਤਣ ਤੋਂ ਇਲਾਵਾ ਦੂਜੇ ਮੈਚਾਂ ਦੇ ਨਤੀਜੇ ਵੀ ਆਪਣੇ ਮੁਤਾਬਕ ਰਹਿਣ ਦੀ ਦੁਆ ਕਰਨੀ ਪਵੇਗੀ। ਚੇਨਈ ਫਿਲਹਾਲ 11 ਮੈਚਾਂ ਵਿੱਚੋਂ 6 ਜਿੱਤ ਕੇ 5ਵੇਂ ਸਥਾਨ ’ਤੇ ਹੈ। ਚੰਗੀ ‘ਫਿਨਿਸ਼ਿੰਗ’ ਨਾ ਹੋਣ ਕਾਰਨ ਆਲੋਚਨਾ ਝੱਲਣ ਵਾਲੀ 5 ਵਾਰ ਦੀ ਚੈਂਪੀਅਨ ਚੇਨਈ ਟੀਮ ਨੇ ਸੰਜੂ ਸੈਮਸਨ, ਉਰਵਿਲ ਪਟੇਲ, ਕਪਤਾਨ ਰੁਤੂਰਾਜ ਗਾਇਕਵਾੜ ਅਤੇ ਕੁਝ ਉਭਰਦੇ ਖਿਡਾਰੀਆਂ ਦੇ ਦਮ ’ਤੇ ਚੰਗੀ ਵਾਪਸੀ ਕੀਤੀ ਹੈ। ਟਾਪਕ੍ਰਮ ’ਤੇ ਉਰਵਿਲ ਦੇ ਨਿਡਰ ਪ੍ਰਦਰਸ਼ਨ ਨਾਲ ਪਾਵਰਪਲੇ ’ਚ ਚੇਨਈ ਦਾ ਪ੍ਰਦਰਸ਼ਨ ਬਿਹਤਰ ਹੋਇਆ ਹੈ।

ਇਹ ਵੀ ਪੜੋ : ...ਤਾਂ ਇਸ ਕਾਰਨ ਸਨਰਾਈਜ਼ਰਜ਼ ਦੇ ਇਸ ਖਿਡਾਰੀ ਨੂੰ ਲੱਗਾ 12 ਲੱਖ ਰੁਪਏ ਦਾ ਜੁਰਮਾਨਾ

ਸ਼ੁੱਕਰਵਾਰ ਨੂੰ ਸ਼ਿਵਮ ਦੂਬੇ, ਕਾਰਤਿਕ ਸ਼ਰਮਾ ਅਤੇ ਡੇਵਾਲਡ ਬ੍ਰੇਵਿਸ ਨੂੰ ਵੀ ਵਿਚਕਾਰਲੇ ਓਵਰਾਂ ’ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਪੱਟ ਦੀ ਸੱਟ ਕਾਰਨ ਆਲਰਾਊਂਡਰ ਜੇਮੀ ਓਵਰਟਨ ਦੇ ਬਾਹਰ ਹੋਣ ਨਾਲ ਚੇਨਈ ਦੀ ਗੇਂਦਬਾਜ਼ੀ ਕਮਜ਼ੋਰ ਹੋਈ ਹੈ। ਅਕੀਲ ਹੁਸੈਨ, ਮੁਕੇਸ਼ ਚੌਧਰੀ ਅਤੇ ਅੰਸ਼ੁਲ ਕੰਬੋਜ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ, ਜਦਕਿ ਅਫਗਾਨਿਸਤਾਨ ਦਾ ਖੱਬੇ ਹੱਥ ਦਾ ਸਪਿਨਰ ਨੂਰ ਅਹਿਮਦ ਪ੍ਰਭਾਵਸ਼ਾਲੀ ਰਿਹਾ ਹੈ।

ਦੂਜੇ ਪਾਸੇ ਲਖਨਊ ਨੂੰ ਕਪਤਾਨ ਰਿਸ਼ਭ ਪੰਤ ਦੀ ਲਗਾਤਾਰ ਖ਼ਰਾਬ ਫਾਰਮ ਦਾ ਖ਼ਮਿਆਜ਼ਾ ਭੁਗਤਣਾ ਪਿਆ। ਉਸ ਦੇ ਗੇਂਦਬਾਜ਼ ਵਿਰੋਧੀ ਟੀਮਾਂ ’ਤੇ ਦਬਾਅ ਬਣਾਉਣ ’ਚ ਨਾਕਾਮ ਰਹੇ ਅਤੇ ਚੇਨਈ ਖ਼ਿਲਾਫ਼ ਪਹਿਲੇ ਪੜਾਅ ਦੇ ਮੈਚ ’ਚ ਉਹ 203 ਦੌੜਾਂ ਬਣਾ ਕੇ ਵੀ ਹਾਰ ਗਏ। ਜੋਸ਼ ਇੰਗਲਿਸ, ਨਿਕੋਲਸ ਪੂਰਨ ਅਤੇ ਮਿਸ਼ੇਲ ਮਾਰਸ਼ ਨੇ ਟੁਕੜਿਆਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਇਕ ਇਕਾਈ ਵਜੋਂ ਟੀਮ ਨਾਕਾਮ ਰਹੀ ਹੈ।

ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ ਦਾ ਅਨੋਖਾ ਕਦਮ ! ਅਮਰੀਕੀ ਨਾਗਰਿਕਾਂ ਦੇ ਨਾਂ ਲਿਖੀ 'ਚਿੱਠੀ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

SATPAL

Content Editor

Related News