ਚੇਲਸੀ ਨੇ ਲਿਵਰਪੂਲ ਨੂੰ ਹਰਾਇਆ, ਆਰਸਨੈੱਲ ਅੰਕ ਸੂਚੀ ਵਿਚ ਚੋਟੀ ’ਤੇ
Monday, Oct 06, 2025 - 11:33 AM (IST)

ਲੰਡਨ– ਬ੍ਰਾਜ਼ੀਲ ਦੇ ਐਸਟੇਵਾਓ ਦੇ ਇੰਜਰੀ ਟਾਈਮ ਵਿਚ ਕੀਤੇ ਗੋਲ ਦੀ ਬਦੌਲਤ ਚੇਲਸੀ ਨੇ ਇੱਥੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਲਿਵਰਪੂਲ ਨੂੰ 2-1 ਨਾਲ ਹਰਾ ਦਿੱਤਾ, ਜਿਹੜੀ ਸਾਬਕਾ ਚੈਂਪੀਅਨ ਟੀਮ ਦੀ ਲਗਾਤਾਰ ਤੀਜੀ ਹਾਰ ਹੈ।
ਐਸਟੇਵਾਓ ਦੇ ਗੋਲ ਤੋਂ ਬਾਅਦ ਲੋੜ ਤੋਂ ਵੱਧ ਜਸ਼ਨ ਮਨਾਉਣ ਲਈ ਚੇਲਸੀ ਦੇ ਕੋਚ ਐਜੋ ਮਾਰੇਸਕੋ ਨੂੰ ਰੈੱਡ ਕਾਰਡ ਦਿਖਾਇਆ ਗਿਆ। ਇਸ ਹਾਰ ਦੇ ਨਾਲ ਤੈਅ ਹੋ ਗਿਆ ਕਿ ਲਿਵਰਪੂਲ ਦੀ ਟੀਮ ਕੌਮਾਂਤਰੀ ਬ੍ਰੇਕ ਦੌਰਾਨ ਅੰਕ ਸੂਚੀ ਵਿਚ ਚੋਟੀ ’ਤੇ ਨਹੀਂ ਹੋਵੇਗੀ। ਆਰਸਨੈੱਲ ਨੇ ਵੈਸਟਹੈਮ ਨੂੰ 2-0 ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ ’ਤੇ ਲਿਵਰਪੂਲ ’ਤੇ ਇਕ ਅੰਕ ਦੀ ਬੜ੍ਹਤ ਬਣਾ ਲਈ ਹੈ।
ਮਾਨਚੈਸਟਰ ਯੂਨਾਈਟਿਡ ਨੇ ਵੀ ਸਦਰਲੈਂਡ ਵਿਰੁੱਧ ਮਹੱਤਵਪੂਰਨ ਜਿੱਤ ਹਾਸਲ ਕੀਤੀ। ਟੋਟੇਨਹੈਮ ਨੇ ਲੀਡਸ ਨੂੰ 2-1 ਨਾਲ ਹਰਾਇਆ ਤੇ ਹੁਣ ਟੀਮ ਆਰਸਨੈੱਲ ਤੇ ਲਿਵਰਪੂਲ ਤੋਂ ਬਾਅਦ ਤੀਜੇ ਸਥਾਨ ’ਤੇ ਹੈ।