RCB ਹੱਥੋਂ CSK ਨੂੰ ਮਿਲੀ ਹਾਰ ''ਤੇ ਚੈਂਪੀਅਨ ਖਿਡਾਰੀ ਦਾ ਵੱਡਾ ਬਿਆਨ, ਧੋਨੀ ਨੂੰ ਵੀ ਦੇ ਦਿੱਤੀ ''ਨਸੀਹਤ''
Saturday, Mar 29, 2025 - 01:07 PM (IST)

ਸਪੋਰਟਸ ਡੈਸਕ- 28 ਮਾਰਚ ਨੂੰ ਹੋਏ ਆਈ.ਪੀ.ਐੱਲ. ਦੇ ਮੁਕਾਬਲੇ 'ਚ ਰਾਇਲ ਚੈਲੇਂਜਰਜ਼ ਬੰਗਲੁਰੂ ਹੱਥੋਂ ਚੇਨਈ ਸੁਪਰ ਕਿੰਗਜ਼ ਨੂੰ 50 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਚੇਨਈ ਨੂੰ ਆਪਣੇ ਘਰੇਲੂ ਮੈਦਾਨ ਚੇਪਾਕ 'ਤੇ 17 ਸਾਲ ਬਾਅਦ ਆਰ.ਸੀ.ਬੀ. ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਚ ਦੌਰਾਨ ਚੇਨਈ ਦੀ ਰਣਨੀਤੀ ਤੋਂ ਟੀਮ ਦੇ ਸਾਬਕਾ ਚੈਂਪੀਅਨ ਖਿਡਾਰੀ ਸ਼ੇਨ ਵਾਟਸਨ ਵੀ ਹੈਰਾਨ ਰਹਿ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਸਮਝ ਨਹੀਂ ਪਾ ਰਹੇ ਕਿ ਮਹਿੰਦਰ ਸਿੰਘ ਧੋਨੀ ਬੈਟਿੰਗ ਆਰਡਰ 'ਚ ਇੰਨੀ ਹੇਠਾਂ ਕਿਉਂ ਉਤਰ ਰਹੇ ਹਨ। ਆਰ.ਸੀ.ਬੀ. ਨੇ ਚੇਨਈ ਨੂੰ 50 ਦੌੜਾਂ ਨਾਲ ਹਰਾਇਆ ਅਤੇ 17 ਸਾਲਾਂ ਬਾਅਦ ਚੇਪਾਕ ਵਿੱਚ ਜਿੱਤ ਦਰਜ ਕੀਤੀ। ਇਸ ਦੌਰਾਨ ਦੁਨੀਆ ਦੇ ਬੈਸਟ ਫਿਨਿਸ਼ਰ ਮੰਨੇ ਜਾਂਦੇ ਧੋਨੀ ਬੱਲੇਬਾਜ਼ੀ ਕਰਨ ਲਈ ਨੌਵੇਂ ਨੰਬਰ 'ਤੇ ਆਏ ਅਤੇ 16 ਗੇਂਦਾਂ 'ਚ ਅਜੇਤੂ 30 ਦੌੜਾਂ ਬਣਾਈਆਂ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਵਾਟਸਨ ਨੇ ਅੱਗੇ ਕਿਹਾ, “ਚੇਨਈ ਦੇ ਪ੍ਰਸ਼ੰਸਕ ਇਹੀ (ਧੋਨੀ ਨੂੰ) ਦੇਖਣ ਆਉਂਦੇ ਹਨ। ਧੋਨੀ ਨੇ 16 ਗੇਂਦਾਂ ਵਿੱਚ 30 ਦੌੜਾਂ ਬਣਾਈਆਂ। ਮੈਂ ਚਾਹੁੰਦਾ ਹਾਂ ਕਿ ਉਹ ਬੱਲੇਬਾਜ਼ੀ ਕ੍ਰਮ ਵਿੱਚ ਉੱਪਰ ਆਵੇ। ਉਸ ਨੂੰ ਆਰ ਅਸ਼ਵਿਨ ਤੋਂ ਪਹਿਲਾਂ ਆਉਣਾ ਚਾਹੀਦਾ ਸੀ। ਉਸ ਸਮੇਂ ਮੈਚ ਜਿਸ ਸਥਿਤੀ ਵਿੱਚ ਸੀ, ਉਸ ਨੂੰ ਦੇਖਦੇ ਹੋਏ, ਧੋਨੀ ਨੂੰ 15 ਹੋਰ ਗੇਂਦਾਂ ਖੇਡਣੀਆਂ ਚਾਹੀਦੀਆਂ ਸਨ।''
ਉਨ੍ਹਾਂ ਅੱਗੇ ਕਿਹਾ, ''ਪਿਛਲੇ ਕੁਝ ਸਾਲਾਂ ਵਿੱਚ ਧੋਨੀ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦਿਖਾਇਆ ਹੈ ਕਿ ਉਹ ਅਜੇ ਵੀ ਸ਼ਾਨਦਾਰ ਬੱਲੇਬਾਜ਼ੀ ਕਰ ਸਕਦਾ ਹੈ। ਮੇਰਾ ਮੰਨਣਾ ਹੈ ਕਿ ਉਸ ਨੂੰ ਬੱਲੇਬਾਜ਼ੀ ਕ੍ਰਮ ਵਿੱਚ ਉੱਪਰ ਆ ਕੇ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਓਪਨਿੰਗ ਬਾਰੇ ਬੋਲਦਿਆਂ ਉਨ੍ਹਾਂ ਕਿਹਾ, “ਕੁਝ ਫੈਸਲੇ ਨਿਰਾਸ਼ਾਜਨਕ ਸਨ, ਜਿਵੇਂ ਰਾਹੁਲ ਤ੍ਰਿਪਾਠੀ ਤੋਂ ਓਪਨਿੰਗ ਕਰਵਾਉਣਾ। ਰੁਤੁਰਾਜ ਗਾਇਕਵਾੜ ਇੱਕ ਚੰਗਾ ਓਪਨਰ ਹੈ ਪਰ ਉਹ ਓਪਨਿੰਗ ਤੇ ਨਹੀਂ, ਸਗੋਂ ਬਾਅਦ ਵਿੱਚ ਆ ਰਿਹਾ ਹੈ। ਰੁਤੁਰਾਜ ਨੇ ਜੋਸ਼ ਹੇਜ਼ਲਵੁੱਡ ਦੀ ਗੇਂਦ 'ਤੇ ਇੱਕ ਖ਼ਰਾਬ ਸ਼ਾਟ ਖੇਡਿਆ, ਜਿਸ ਕਾਰਨ ਉਸ ਨੂੰ ਆਪਣੀ ਵਿਕਟ ਗੁਆਉਣੀ ਪਈ। ਸੈਮ ਕਰਨ ਨੂੰ ਪੰਜਵੇਂ ਨੰਬਰ 'ਤੇ ਭੇਜਣਾ ਵੀ ਅਜੀਬ ਸੀ। ਮੈਂ ਉਸ ਨੂੰ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਦੇਖਿਆ ਹੈ। ਹੁਣ ਤੱਕ ਚੇਨਈ ਦੇ ਟੀਮ ਕਾਂਬੀਨੇਸ਼ਨ ਨੂੰ ਤੈਅ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੂੰ ਕੁਝ ਬਦਲਾਅ ਤੇ ਸੁਧਾਰ ਕਰਨੇ ਪੈਣਗੇ।"
ਇਹ ਵੀ ਪੜ੍ਹੋ- ਮਿਆਂਮਾਰ ਤੇ ਥਾਈਲੈਂਡ 'ਚ ਆਏ ਭੂਚਾਲ 'ਤੇ PM ਮੋਦੀ ਨੇ ਜਤਾਈ ਚਿੰਤਾ, ਹਰ ਸੰਭਵ ਮਦਦ ਦਾ ਦਿਵਾਇਆ ਭਰੋਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e