ਕੈਰੇਬੀਅਨ ਕ੍ਰਿਕਟਰਜ਼ ਟੀਮ ਇੰਡੀਆ ਨੂੰ ਸਖਤ ਚੁਣੌਤੀ ਦੇਣਗੇ : ਜੈਕ ਕੈਲਿਸ

06/27/2019 2:49:24 AM

ਨਵੀਂ ਦਿੱਲੀ— ਇਹ ਅਜੇ ਵੀ ਅਜੀਬ ਲੱਗਦਾ ਹੈ ਕਿ ਭਾਰਤ ਨੇ ਬਾਕੀ ਦੇਸ਼ਾਂ ਦੇ ਮੁਕਾਬਲੇ 2 ਮੈਚ ਘੱਟ ਖੇਡੇ ਹਨ ਪਰ ਇਸ ਨਾਲ ਉਸ ਨੂੰ ਸੈਮੀਫਾਈਨਲ ਤੋਂ ਪਹਿਲਾਂ ਜ਼ਿਆਦਾ ਲੈਅ ਬਣਾਉਣ ਦਾ ਮੌਕਾ ਵੀ ਮਿਲੇਗਾ। ਦੂਜੇ ਪਾਸੇ ਭੀੜ-ਭੜੱਕੇ ਵਾਲੇ ਯਾਤਰਾ ਪ੍ਰੋਗਰਾਮ ਕਾਰਨ ਉਸ ਨੂੰ ਸੱਟਾਂ ਨਾਲ ਵੀ ਜੂਝਣਾ ਪੈ ਸਕਦਾ ਹੈ। ਯਕੀਨਨ ਸਾਰੇ ਖਿਡਾਰੀ ਆਈ. ਪੀ. ਐੱਲ. ਕਾਰਨ ਫਿੱਟ ਹਨ ਪਰ ਕਈ ਵਾਰ ਉਨ੍ਹਾਂ ਨੂੰ ਛੋਟੀਆਂ-ਮੋਟੀਆਂ ਸੱਟਾਂ ਤੋਂ ਉਭਰਨ ਲਈ ਸਮੇਂ ਦੀ ਜ਼ਰੂਰਤ ਹੁੰਦੀ ਹੈ। 
ਕੁੱਝ ਸਾਲ ਪਹਿਲਾਂ ਅਸੀਂ ਵੈਸਟਇੰਡੀਜ਼ ਦੀ ਟੀਮ ਨੂੰ ਕਮਜ਼ੋਰ ਲਿਖ ਦਿੱਤਾ ਸੀ ਪਰ ਜੇਸਨ ਹੋਲਡਰ ਦੀ ਅਗਵਾਈ ਵਾਲੀ ਇਸ ਟੀਮ ਵਿਚ ਕੁੱਝ ਵੱਖ ਤਰ੍ਹਾਂ ਦੇ ਹੀ ਕੈਰੇਬੀਅਨ ਕ੍ਰਿਕਟਰਜ਼ ਮੌਜੂਦ ਹਨ। ਮੈਨੂੰ ਪੂਰੀ ਉਮੀਦ ਹੈ ਕਿ ਉਹ ਟੀਮ ਇੰਡੀਆ ਨੂੰ ਸਖਤ ਟੱਕਰ ਦੇਣਗੇ ਜਾਂ ਫਿਰ ਖੇਡ 30 ਓਵਰਾਂ ਵਿਚ ਹੀ ਖਤਮ ਖਤਮ ਹੋ ਜਾਵੇਗੀ।
ਓਧਰ ਇੰਗਲੈਂਡ 'ਤੇ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਸ਼੍ਰੀਲੰਕਾਈ ਟੀਮ ਅਗਲੇ ਮੁਕਾਬਲੇ ਵਿਚ ਦੱਖਣੀ ਅਫਰੀਕਾ ਖਿਲਾਫ ਉਤਰੇਗੀ। ਇਸ ਦੇ ਲਈ ਟੂਰਨਾਮੈਂਟ ਵਿਚ ਹੁਣ ਕੁੱਝ ਵੀ ਬਾਕੀ ਨਹੀਂ ਬਚਿਆ ਹੈ। ਮੈਂ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਦੱਖਣੀ ਅਫਰੀਕੀ ਟੀਮ ਮੈਚ ਨੂੰ ਕਿਵੇਂ ਲਵੇਗੀ ਪਰ ਉਮੀਦ ਕਰਦਾ ਹਾਂ ਕਿ ਉਹ ਉਨ੍ਹਾਂ ਸਾਰੀਆਂ ਜੰਜ਼ੀਰਾਂ ਨੂੰ ਤੋੜ ਦੇਵੇਗੀ, ਜਿਸ ਵਿਚ ਉਹ ਅਜੇ ਤੱਕ ਜਕੜੀ ਦਿਖਾਈ ਦੇ ਰਹੀ ਸੀ।

Gurdeep Singh

This news is Content Editor Gurdeep Singh