ਸਲੋਅ ਓਵਰ ਰੇਟ ਕਾਰਣ ਸਿਰਫ ਕਪਤਾਨ ਹੀ ਨਹੀਂ ਪੂਰੀ ਟੀਮ ਭੁਗਤੇਗੀ ਅੰਜਾਮ : ਆਈ. ਸੀ. ਸੀ.

07/19/2019 3:35:14 PM

ਸਪੋਰਟਸ ਡੈਸਕ— ਅੰਤਰਰਾਸ਼ਟਰੀ ਕ੍ਰਿਕੇਟ ਕਪਤਾਨਾਂ ਨੂੰ ਹੁਣ ਸਲੋਅ ਓਵਰ ਰੇਟ ਲਈ ਸਸਪੈਂਡ ਨਹੀਂ ਹੋਣਾ ਪਵੇਗਾ ਕਿਉਂਕਿ ਆਈ. ਸੀ. ਸੀ. ਨੇ ਅਜਿਹੇ ਕਿਸੇ ਦੋਸ਼ ਦੇ ਹਾਲਤ 'ਚ ਪੂਰੀ ਟੀਮ ਦੇ ਅੰਕ ਕੱਟਣ ਤੇ ਸੱਜਾ ਦੇਣ ਦਾ ਫੈਸਲਾ ਕੀਤਾ ਹੈ ਜਿਸ ਦੀ ਸ਼ੁਰੂਆਤ ਅਗਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਤੋਂ ਹੋ ਜਾਵੇਗੀ। ਆਈ. ਸੀ. ਸੀ. ਕ੍ਰਿਕਟ ਕਮੇਟੀ ਦੇ ਸੁਝਾਵਾਂ ਨੂੰ ਉਸ ਦੇ ਬੋਰਡ ਨੇ ਮਨਜ਼ੂਰੀ ਦੇ ਦਿੱਤੀ। ਵਿਸ਼ਵ ਟੈਸਟ ਚੈਂਪੀਅਨਸ਼ਿਪ 2019 ਤੋਂ 2021 ਤੱਕ ਚੱਲੇਗੀ ਜਿਸ ਦਾ ਆਗਾਜ਼ ਇਕ ਅਗਸਤ ਤੋਂ ਸ਼ੁਰੂ ਹੋ ਰਹੀ ਏਸ਼ੇਜ਼ ਸੀਰੀਜ਼ ਤੋਂ ਹੋਵੇਗਾ।



ਆਈ. ਸੀ. ਸੀ ਨੇ ਇਕ ਬਿਆਨ 'ਚ ਕਿਹਾ, '' ਵਿਸ਼ਵ ਟੈਸਟ ਚੈਂਪੀਅਨਸ਼ਿਪ ਮੈਚਾਂ 'ਚ ਜੇਕਰ ਕੋਈ ਟੀਮ ਨਿਰਧਾਰਤ ਸਮੇਂ 'ਚ ਓਵਰ ਪੂਰੇ ਨਹੀਂ ਕਰ ਪਾਉਂਦੀ ਤਾਂ ਹਰ ਓਵਰ ਦੀ ਏਵਜ 'ਚ ਉਸ ਦੇ ਦੋ ਅੰਕ ਕੱਟੇ ਜਾਣਗੇ। ਇਸ 'ਚ ਕਿਹਾ ਗਿਆ, '' ਕਪਤਾਨਾਂ ਨੂੰ ਹੁਣ ਇਸ ਦੇ ਲਈ ਸਸਪੈਂਡ ਨਹੀਂ ਹੋਣਾ ਪਵੇਗਾ। ਸਾਰੇ ਖਿਡਾਰੀ ਇਸ ਦੇ ਲਈ ਸਮਾਨ ਰੂਪ ਨਾਲ ਕਸੂਰਵਾਰ ਹੋਣਗੇ ਤੇ ਸਮਾਨ ਸਜ਼ਾ ਭੁਗਤਣਗੇ। ਹੁਣ ਤੱਕ ਇਕ ਸਾਲ 'ਚ ਦੋ ਵਾਰ ਸਲੋਅ ਓਵਰ ਰੇਟ ਦਾ ਦੋਸ਼ ਹੋਣ 'ਤੇ ਕਪਤਾਨ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਸੀ।