ਕ੍ਰਿਕਟ ਆਸਟਰੇਲੀਆ ਦਾ ਵੱਡਾ ਬਿਆਨ, ਖਿਡਾਰੀਆਂ ’ਤੇ ਛੱਡਿਆ IPL ’ਚ ਖੇਡਣ ਦਾ ਫੈਸਲਾ
Friday, Mar 13, 2020 - 11:15 AM (IST)

ਸਪੋਰਟਸ ਡੈਸਕ — ਕ੍ਰਿਕਟ ਆਸਟਰੇਲੀਆ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਲੈ ਕੇ ਆਪਣੇ ਖਿਡਾਰੀਆਂ ਦਾ ਆਈ. ਪੀ. ਐੱਲ ’ਚ ਹਿੱਸਾ ਲੈਣ ਦਾ ਫੈਸਲਾ ਉਨ੍ਹਾਂ ’ਤੇ ਹੀ ਛੱਡ ਦਿੱਤਾ ਹੈ। ਕ੍ਰਿਕਟ ਆਸਟਰੇਲੀਆ ਦੇ ਪ੍ਰਤਿਨਿੱਧੀ ਨੇ ਬਿਆਨ ਜਾਰੀ ਕਰ ਕਿਹਾ ਕਿ ਆਈ. ਪੀ. ਐੱਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਆਯੋਜਿਤ ਇਕ ਨਿਜੀ ਟੂਰਨਾਮੈਂਟ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਨਾਲ ਕ੍ਰਿਕਟ ਆਸਟਰੇਲੀਆ ਨਾਲ ਨਹੀਂ ਜੁੜਿਆ ਹੈ। ਆਸਟਰੇਲੀਆਈ ਖਿਡਾਰੀਆਂ ਦਾ ਕਾਂਟ੍ਰੈਕਟ ਵੀ ਵਿਅਕਤੀਗਤ ਤੌਰ ’ਤੇ ਉਨ੍ਹਾਂ ਦੀਆਂ ਫ੍ਰੈਂਚਾਈਜ਼ੀਆਂ ਦੇ ਨਾਲ ਹੁੰਦਾ ਹੈ। ਇਸ ਲਈ ਟੂਰਨਾਮੈਂਟ ’ਚ ਭਾਗ ਲੈਣ ਦਾ ਫੈਸਲਾ ਆਸਟਰੇਲੀਆਈ ਖਿਡਾਰੀਆਂ ਨੂੰ ਖੁਦ ਲੈਣਾ ਹੋਵੇਗਾ।
ਹਾਲਾਂਕਿ ਕ੍ਰਿਕਟ ਆਸਟਰੇਲੀਆ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਪੂਰੇ ਮਾਮਲੇ ’ਤੇ ਸਖਤ ਨਜ਼ਰ ਬਣਾਈ ਹੋਈ ਹੈ ਅਤੇ ਉਹ ਵਿਦੇਸ਼ੀ ਮਾਮਲਿਆਂ ਅਤੇ ਵਪਾਰ (ਡੀ. ਐੱਫ. ਟੀ. ਏ.) ਵਿਭਾਗ ਅਤੇ ਹੋਰ ਆਸਟਰੇਲੀਅਨ ਏਜੰਸੀਆਂ ਜਿਹੇ ਆਸਟਰੇਲੀਆਈ ਸਪੋਰਟਸ ਇੰਸਟੀਚਿਊਟ ਸੰਸਥਾਨ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਚੁੱਕੇ ਗਏ ਜਰੂਰੀ ਕਦਮਾਂ ਨੂੰ ਆਸਟਰੇਲੀਆਈ ਖਿਡਾਰੀਆਂ ਦੇ ਹਿਤਾਂ ’ਚ ਉਨ੍ਹਾਂ ਦਾ ਇਸਤੇਮਾਲ ਕਰਨ ਲਈ ਵਚਨਬੱਧ ਹਨ।