ਚੀਨ ਨੂੰ ਹਰਾ ਕੇ ਪੋਲੈਂਡ ਯੂਨਾਈਟਿਡ ਕੱਪ ਦੇ ਸੈਮੀਫਾਈਨਲ ''ਚ, ਫਰਾਂਸ ਕੁਆਰਟਰ ਫਾਈਨਲ ''ਚ
Wednesday, Jan 03, 2024 - 05:02 PM (IST)
ਪਰਥ, (ਭਾਸ਼ਾ)- ਪੋਲੈਂਡ ਨੇ ਚੀਨ ਨੂੰ 3-0 ਨਾਲ ਹਰਾ ਕੇ ਯੂਨਾਈਟਿਡ ਟੈਨਿਸ ਕੱਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਜਦਕਿ ਫਰਾਂਸ ਇਟਲੀ ਨੂੰ ਹਰਾ ਕੇ ਆਖਰੀ ਅੱਠ 'ਚ ਪਹੁੰਚ ਗਿਆ। ਸਿਖਰਲਾ ਦਰਜਾ ਪ੍ਰਾਪਤ ਇਗਾ ਸਵਿਏਟੇਕ ਨੇ ਮਹਿਲਾ ਸਿੰਗਲਜ਼ ਵਿੱਚ ਵਿਸ਼ਵ ਦੀ 14ਵੇਂ ਨੰਬਰ ਦੀ ਖਿਡਾਰਨ ਜ਼ੇਂਗ ਕਿਆਨਵੇਨ ਨੂੰ 6-2, 6-3 ਨਾਲ ਹਰਾਇਆ।
ਇਹ ਵੀ ਪੜ੍ਹੋ : ਤਸਵੀਰ 'ਚ ਗੜਬੜੀ, ਕ੍ਰਿਕਟਰ ਨੂੰ ਗੁਆਉਣਾ ਪਿਆ ਇਕ ਕਰੋੜ ਦਾ IPL ਕਰਾਰ
ਹੁਬਰਟ ਹੁਰਕਾਕਜ਼ ਨੇ ਪੁਰਸ਼ ਸਿੰਗਲਜ਼ ਵਿੱਚ ਝਾਂਗ ਜ਼ਿੰਜੇਨ ਨੂੰ 6-3, 6-4ਹਰਾਇਆ। ਮਿਕਸਡ ਡਬਲਜ਼ ਵਿੱਚ ਕੈਟਰੀਨਾ ਪੀਟਰ ਅਤੇ ਜੈਨ ਜ਼ੀਲਿਨਸਕੀ ਨੇ ਯੌ ਜ਼ਿਆਓਡੀ ਅਤੇ ਸਨ ਫਾਜਿੰਗ ਨੂੰ 6-3, 5-7, 10-7 ਨਾਲ ਹਰਾਇਆ। ਪੋਲਿਸ਼ ਟੀਮ ਹੁਣ ਸਿਡਨੀ ਵਿੱਚ ਸੈਮੀਫਾਈਨਲ ਖੇਡੇਗੀ ਜਿੱਥੇ ਉਸ ਦਾ ਸਾਹਮਣਾ ਫਰਾਂਸ ਅਤੇ ਨਾਰਵੇ ਵਿਚਕਾਰ ਮੈਚ ਦੇ ਜੇਤੂ ਨਾਲ ਹੋਵੇਗਾ। ਗ੍ਰੀਸ ਨੇ ਕੈਨੇਡਾ ਨਾਲ ਖੇਡਣਾ ਹੈ ਅਤੇ ਅਗਲੇ ਦੌਰ 'ਚ ਪਹੁੰਚਣ ਲਈ ਕਿਸੇ ਵੀ ਕੀਮਤ 'ਤੇ ਇਹ ਮੈਚ ਜਿੱਤਣਾ ਹੋਵੇਗਾ। ਸਰਬੀਆ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।