ਮੁੰਬਈ ਇੰਡੀਅਨਜ਼ ਨਾਲ ਜੁੜਿਆ ਬੁਮਰਾਹ
Monday, Apr 07, 2025 - 10:59 AM (IST)

ਮੁੰਬਈ–ਮੁੰਬਈ ਇੰਡੀਅਨਜ਼ ਨੂੰ ਐਤਵਾਰ ਨੂੰ ਮਜ਼ਬੂਤੀ ਮਿਲੀ ਜਦੋਂ ਉਸਦਾ ਚੋਟੀ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਹੋਣ ਵਾਲੇ ਆਈ. ਪੀ. ਐੱਲ. ਮੁਕਾਬਲੇ ਤੋਂ ਪਹਿਲਾਂ ਟੀਮ ਨਾਲ ਜੁੜ ਗਿਆ। ਅਜੇ ਹਾਲਾਂਕਿ ਇਹ ਪਤਾ ਨਹੀਂ ਲੱਗਾ ਹੈ ਕਿ ਭਾਰਤ ਦੇ ਇਸ ਚੋਟੀ ਦੇ ਤੇਜ਼ ਗੇਂਦਬਾਜ਼ ਨੂੰ ਟੂਰਨਾਮੈਂਟ ਵਿਚ ਗੇਂਦਬਾਜ਼ੀ ਕਰਨ ਲਈ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੀ ਫਿਟਨੈੱਸ ਮਨਜ਼ੂਰੀ ਮਿਲ ਗਈ ਹੈ ਜਾਂ ਨਹੀਂ।
ਮੁੰਬਈ ਇੰਡੀਅਨਜ਼ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇਸਦਾ ਐਲਾਨ ਕਰਦਿਆਂ ਕਿਹਾ,‘‘ਕਦੇ ਜਵਾਕ ਰਿਹਾ ਹੁਣ ਸ਼ੇਰ, ਸ਼ੇਰ ਫਿਰ ਤੋਂ ਜੰਗਲ ਦਾ ਰਾਜਾ ਬਣਨ ਲਈ ਵਾਪਸ ਆ ਗਿਆ ਹੈ।’’
ਬੁਮਰਾਹ ਜਨਵਰੀ ਦੀ ਸ਼ੁਰੂਆਤ ਤੋਂ ਹੀ ਕ੍ਰਿਕਟ ਦੇ ਮੈਦਾਨ ਤੋਂ ਦੂਰ ਹੈ ਜਦੋਂ ਉਸ ਨੂੰ ਸਿਡਨੀ ਵਿਚ ਆਸਟ੍ਰੇਲੀਆ ਵਿਰੁੱਧ ਪੰਜਵੇਂ ਤੇ ਆਖਰੀ ਟੈਸਟ ਦੌਰਾਨ ਪਿੱਠ ਨਾਲ ਸਬੰਧਤ ਸਮੱਸਿਆ ਹੋਈ ਸੀ। ਅੰਤ ਉਸ ਨੂੰ ਇੰਗਲੈਂਡ ਵਿਰੁੱਧ ਸੀਮਤ ਓਵਰਾਂ ਦੀ ਘਰੇਲੂ ਲੜੀ ਤੇ ਉਸ ਤੋਂ ਬਾਅਦ ਚੈਂਪੀਅਨਜ਼ ਟਰਾਫੀ ਵਿਚੋਂ ਵੀ ਬਾਹਰ ਹੋਣਾ ਪਿਆ।