ਸਰਿਤਾ ਕੋਵਿਡ-19 ਤੋਂ ਉੱਭਰੀ, ਬੇਟੇ ਦੀ ਖਾਤਰ ਘਰ ਤੋਂ ਬਾਹਰ ਇਕਾਂਤਵਾਸ ’ਤੇ

Wednesday, Sep 09, 2020 - 02:25 AM (IST)

ਸਰਿਤਾ ਕੋਵਿਡ-19 ਤੋਂ ਉੱਭਰੀ, ਬੇਟੇ ਦੀ ਖਾਤਰ ਘਰ ਤੋਂ ਬਾਹਰ ਇਕਾਂਤਵਾਸ ’ਤੇ

ਨਵੀਂ ਦਿੱਲੀ– ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਲ. ਸਰਿਤਾ ਦੇਵੀ ਕੋਵਿਡ-19 ਬੀਮਾਰੀ ਤੋਂ ਉੱਭਰ ਚੁੱਕੀ ਹੈ ਪਰ ਉਸ ਨੇ ਆਪਣੇ ਨੌਜਵਾਨ ਬੇਟੇ ਦੀ ਖਾਤਿਰ ਇੰਫਾਲ ਵਿਚ ਆਪਣੇ ਘਰ ਤੋਂ ਬਾਹਰ ਘੱਟ ਤੋਂ ਘੱਟ 10 ਦਿਨ ਤਕ ਇਕਾਂਤਵਾਸ ’ਤੇ ਰਹਿਣ ਦਾ ਫੈਸਲਾ ਕੀਤਾ ਹੈ। ਇਸ 38 ਸਾਲਾ ਖਿਡਾਰਨ ਨੂੰ 17 ਅਗਸਤ ਨੂੰ ਉਸਦੇ ਪਤੀ ਥੋਇਬਾ ਸਿੰਘ ਦੇ ਨਾਲ ਇਸ ਘਾਤਕ ਵਾਇਰਸ ਤੋਂ ਪਾਜ਼ੇਟਿਵ ਪਾਇਆ ਗਿਆ ਸੀ। ਹੁਣ ਉਸਦਾ ਟੈਸਟ ਨੈਗੇਟਿਵ ਆਉਣ ’ਤੇ ਉਸ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ।


author

Inder Prajapati

Content Editor

Related News