ਗੇਂਦਬਾਜ਼ ਮੋਹਿਤ ਦੇ ਪਿਤਾ ਦਾ ਦਿਹਾਂਤ, ਖਿਡਾਰੀਆਂ ਨੇ ਸਨਮਾਨ 'ਚ ਬੰਨ੍ਹੀਆਂ ਕਾਲੀਆਂ ਪੱਟੀਆਂ

11/05/2020 8:47:12 PM

ਦੁਬਈ- ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਮੁੰਬਈ ਇੰਡੀਅਨਜ਼ ਦੇ ਵਿਰੁੱਧ ਵੀਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਕੁਆਲੀਫਾਇਰ ਤੋਂ ਪਹਿਲਾਂ ਆਪਣੇ ਪਿਤਾ ਦੇ ਦਿਹਾਂਤ ਦੇ ਕਾਰਨ ਆਪਣੇ ਘਰ ਚਲੇ ਗਏ ਹਨ। ਦਿੱਲੀ ਕੈਪੀਟਲਸ ਦੇ ਖਿਡਾਰੀਆਂ ਨੇ ਮੋਹਿਤ ਦੇ ਪਿਤਾ ਦੇ ਸਨਮਾਨ 'ਚ ਮੈਚ ਦੇ ਦੌਰਾਨ ਆਪਣੀ ਬਾਂਹ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹਨ। 32 ਸਾਲਾ ਖਿਡਾਰੀ ਨੇ ਇਸ ਸੈਸ਼ਨ 'ਚ ਕੇਵਲ ਇਕ ਮੈਚ ਖੇਡਿਆ ਸੀ। ਉਨ੍ਹਾਂ ਨੇ 20 ਸਤੰਬਰ ਨੂੰ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ ਖੇਡੇ ਗਏ ਮੈਚ 'ਚ ਇਕ ਵਿਕਟ ਹਾਸਲ ਕੀਤਾ ਸੀ। ਦਿੱਲੀ ਕੈਪੀਟਲਸ ਨੇ ਇਹ ਮੈਚ ਸੁਪਰ ਓਵਰ 'ਚ ਜਿੱਤਿਆ ਸੀ।


Gurdeep Singh

Content Editor

Related News