ਬੋਪੰਨਾ-ਝਾਂਗ ਦੀ ਮਿਕਸਡ ਜੋੜੀ ਕੁਆਰਟਰ ਫਾਈਨਲ ’ਚ ਹਾਰੀ

Wednesday, Jan 22, 2025 - 01:51 PM (IST)

ਬੋਪੰਨਾ-ਝਾਂਗ ਦੀ ਮਿਕਸਡ ਜੋੜੀ ਕੁਆਰਟਰ ਫਾਈਨਲ ’ਚ ਹਾਰੀ

ਮੈਲਬੋਰਨ– ਰੋਹਨ ਬੋਪੰਨਾ ਤੇ ਸ਼ੂਆਈ ਝਾਂਗ ਦੀ ਮਿਕਸਡ ਜੋੜੀ ਨੂੰ ਆਸਟ੍ਰੇਲੀਅਨ ਓਪਨ ਦੇ ਆਖਰੀ-8 ਮੁਕਾਬਲੇ ਵਿਚ ਮੰਗਲਵਾਰ ਨੂੰ ਇੱਥੇ ਸਥਾਨਕ ਵਾਈਲਡ ਕਾਰਡ ਜਾਨ ਪੀਅਰਸ ਤੇ ਓਲੀਵੀਆ ਗੈਡੇਕੀ ਦੀ ਜੋੜੀ ਵਿਰੁੱਧ ਸੁਪਰ ਟਾਈਬ੍ਰੇਕ ਵਿਚ ਮੈਚ ਪੁਆਇੰਟ ਦਾ ਫਾਇਦਾ ਚੁੱਕਣ ਵਿਚ ਅਸਫਲ ਰਹਿਣ ਤੋਂ ਬਾਅਦ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ।

ਆਸਟ੍ਰੇਲੀਆਈ ਜੋੜੀ ਹੱਥੋਂ ਭਾਰਤ ਤੇ ਚੀਨ ਦੇ ਖਿਡਾਰੀਆਂ ਦੀ ਜੋੜੀ ਇੱਥੇ ਇਕ ਘੰਟਾ 8 ਮਿੰਟ ਤੱਕ ਚੱਲੇ ਮੁਕਾਬਲੇ ਵਿਚ 6-2, 4-6, 9-11 ਨਾਲ ਹਾਰ ਗਈ। ਇਸ ਹਾਰ ਦੇ ਨਾਲ ਹੀ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਵਿਚ ਭਾਰਤੀ ਚੁਣੌਤੀ ਖਤਮ ਹੋ ਗਈ।

ਬੋਪੰਨਾ ਪਹਿਲਾਂ ਹੀ ਪੁਰਸ਼ ਡਬਲਜ਼ ਵਿਚੋਂ ਬਾਹਰ ਹੋ ਗਿਆ ਸੀ। ਸਿੰਗਲਜ਼ ਵਿਚ ਸੁਮਿਤ ਨਾਗਲ ਤੇ ਡਬਲਜ਼ ਮਾਹਿਰ ਯੂਕੀ ਭਾਂਬਰੀ ਤੇ ਐੱਨ. ਸ਼੍ਰੀਰਾਮ ਬਾਲਾਜੀ ਸਮੇਤ ਭਾਰਤ ਦੇ ਹੋਰ ਦਾਅਵੇਦਾਰ ਵੀ ਇਸ ਹਾਰਡ ਕੋਰਟ ਟੂਰਨਾਮੈਂਟ ਦੇ ਵੱਖ-ਵੱਖ ਰਾਊਂਡਾਂ ਵਿਚ ਹਾਰ ਦੇ ਨਾਲ ਬਾਹਰ ਹੋ ਚੁੱਕੇ ਹਨ।


author

Tarsem Singh

Content Editor

Related News