ਵੱਡੀ ਖ਼ਬਰ ; ਪਲੇਆਫ਼ ਤੋਂ ਪਹਿਲਾਂ ਆਪਣੇ ਦੇਸ਼ ਪਰਤ ਜਾਵੇਗਾ RCB ਦਾ ਇਹ ਧਾਕੜ ਖਿਡਾਰੀ

Thursday, May 22, 2025 - 03:41 PM (IST)

ਵੱਡੀ ਖ਼ਬਰ ; ਪਲੇਆਫ਼ ਤੋਂ ਪਹਿਲਾਂ ਆਪਣੇ ਦੇਸ਼ ਪਰਤ ਜਾਵੇਗਾ RCB ਦਾ ਇਹ ਧਾਕੜ ਖਿਡਾਰੀ

ਸਪੋਰਟਸ ਡੈਸਕ- ਸ਼ਾਨਦਾਰ ਫਾਰਮ 'ਚੋਂ ਗੁਜ਼ਰ ਰਹੀ ਰਾਇਲ ਚੈਲੇਂਜਰਜ਼ ਬੰਗਲੁਰੂ (ਆਰ.ਸੀ.ਬੀ.) ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਟੀਮ ਨੇ ਆਈ.ਪੀ.ਐੱਲ. 2025 ਪਲੇਆਫ਼ ਲਈ ਨਿਊਜ਼ੀਲੈਂਡ ਦੇ ਵਿਕਟਕੀਪਰ-ਬੱਲੇਬਾਜ਼ ਟਿਮ ਸੀਫ਼ਰਟ ਨੂੰ ਜੈਕਬ ਬੈਥਲ ਦੇ ਟੈਂਪਰਰੀ ਸਬਸਟੀਚਿਊਟ ਵਜੋਂ ਸ਼ਾਮਲ ਕੀਤਾ ਹੈ, ਜੋ 29 ਮਈ ਤੋਂ ਵੈਸਟਇੰਡੀਜ਼ ਖ਼ਿਲਾਫ਼ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ ਇੰਗਲੈਂਡ ਵਾਪਸ ਚਲੇ ਜਾਣਗੇ।

ਸੀਫਰਟ ਨੇ 66 ਅੰਤਰਰਾਸ਼ਟਰੀ ਟੀ-20 ਮੈਚ ਖੇਡੇ ਹਨ ਅਤੇ 1,540 ਦੌੜਾਂ ਬਣਾਈਆਂ ਹਨ। ਉਹ ਹੁਣ 2 ਕਰੋੜ ਰੁਪਏ ਵਿੱਚ ਆਰ.ਸੀ.ਬੀ. 'ਚ ਸ਼ਾਮਲ ਹੋਣਗੇ। ਬੈਥਲ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਹੋਣ ਵਾਲੇ ਆਖਰੀ ਲੀਗ ਮੈਚ ਤੋਂ ਬਾਅਦ ਆਰ.ਸੀ.ਬੀ. ਕੈਂਪ ਛੱਡ ਕੇ ਇੰਗਲੈਂਡ ਲਈ ਰਵਾਨਾ ਹੋ ਜਾਵੇਗਾ।

ਆਈ.ਪੀ.ਐੱਲ. ਵੱਲੋਂ ਜਾਰੀ ਕੀਤੇ ਗਏ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਰਾਇਲ ਚੈਲੇਂਜਰਜ਼ ਬੰਗਲੁਰੂ (ਆਰ.ਸੀ.ਬੀ.) ਨੇ ਟਿਮ ਸੀਫਰਟ ਨੂੰ ਸਾਈਨ ਕੀਤਾ ਹੈ ਕਿਉਂਕਿ ਜੈਕਬ ਬੈਥਲ 24 ਮਈ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2025 ਤੋਂ ਇੰਗਲੈਂਡ ਲਈ ਰਵਾਨਾ ਹੋਣ ਵਾਲਾ ਹੈ। ਜੈਕਬ 23 ਮਈ 2025 ਨੂੰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਆਰ.ਸੀ.ਬੀ. ਦੇ ਆਖ਼ਰੀ ਲੀਗ ਮੈਚ ਤੋਂ ਬਾਅਦ ਇੰਗਲੈਂਡ ਟੀਮ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਹੈ। ਇਹ ਸਬਸਟੀਚਿਊਟ 24 ਮਈ 2025 ਤੋਂ ਪ੍ਰਭਾਵੀ ਹੋਵੇਗਾ।"

🚨 News 🚨@RCBTweets sign Tim Seifert as Jacob Bethell set to leave for England national duties.

🔽 Details | #TATAIPL

— IndianPremierLeague (@IPL) May 22, 2025

ਇਹ ਵੀ ਪੜ੍ਹੋ- IPL 2025 ; SRH ਨੂੰ ਹਰਾ ਕੇ ਟਾਪ-2 'ਚ ਰਹਿਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ Kohli ਐਂਡ ਕੰਪਨੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News