ਵੱਡੀ ਖ਼ਬਰ ; ਟੁੱਟ ਗਈ ਪਾਕਿਸਤਾਨ ਦੀ ਆਕੜ ! ਛੱਡਣੀ ਪਈ ਏਸ਼ੀਆ ਕੱਪ ਟਰਾਫ਼ੀ

Wednesday, Oct 01, 2025 - 04:49 PM (IST)

ਵੱਡੀ ਖ਼ਬਰ ; ਟੁੱਟ ਗਈ ਪਾਕਿਸਤਾਨ ਦੀ ਆਕੜ ! ਛੱਡਣੀ ਪਈ ਏਸ਼ੀਆ ਕੱਪ ਟਰਾਫ਼ੀ

ਨਵੀਂ ਦਿੱਲੀ: ਏਸ਼ੀਆ ਕੱਪ 2025 ਦੀ ਟਰਾਫੀ ਨੂੰ ਲੈ ਕੇ ਪਾਕਿਸਤਾਨ ਕ੍ਰਿਕਟ ਬੋਰਡ (PCB) ਅਤੇ ਭਾਰਤ ਵਿਚਕਾਰ ਚੱਲ ਰਿਹਾ ਵਿਵਾਦ ਆਖਰਕਾਰ ਖਤਮ ਹੋ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਅਤੇ ਪੀ.ਸੀ.ਬੀ. ਨੇ ਹਾਰ ਮੰਨ ਲਈ ਹੈ ਅਤੇ ਟੀਮ ਇੰਡੀਆ ਨੂੰ ਏਸ਼ੀਆ ਕੱਪ ਦੀ ਟਰਾਫੀ ਮਿਲ ਗਈ ਹੈ।

ਏਸ਼ੀਅਨ ਕ੍ਰਿਕਟ ਕੌਂਸਲ (ACC) ਵੱਲੋਂ ਹੁਣ ਇਹ ਟਰਾਫੀ ਯੂਏਈ ਕ੍ਰਿਕਟ ਬੋਰਡ ਨੂੰ ਸੌਂਪ ਦਿੱਤੀ ਗਈ ਹੈ, ਜਿਸ ਤੋਂ ਬਾਅਦ ਇਹ ਜਲਦ ਹੀ ਬੀ.ਸੀ.ਸੀ.ਆਈ. ਨੂੰ ਮਿਲ ਜਾਵੇਗੀ।

ਕੀ ਸੀ ਟਰਾਫੀ ਦਾ ਵਿਵਾਦ?
ਭਾਰਤੀ ਕ੍ਰਿਕਟ ਟੀਮ ਨੇ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਸ਼ੀਆ ਕੱਪ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ ਸੀ। ਭਾਰਤ ਨੇ 28 ਸਤੰਬਰ ਨੂੰ ਫਾਈਨਲ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ ਸੀ। ਜਦੋਂ ਜੇਤੂ ਟੀਮ ਨੂੰ ਟਰਾਫੀ ਦੇਣ ਦੀ ਵਾਰੀ ਆਈ ਤਾਂ ਪੀ.ਸੀ.ਬੀ. ਦੇ ਮੁਖੀ ਅਤੇ ਉਸ ਸਮੇਂ ਏ.ਸੀ.ਸੀ. ਦੇ ਪ੍ਰਧਾਨ ਮੋਹਸਿਨ ਨਕਵੀ ਖੁਦ ਮੰਚ 'ਤੇ ਆ ਕੇ ਖੜ੍ਹੇ ਹੋ ਗਏ ਸਨ। ਟੀਮ ਇੰਡੀਆ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਮੋਹਸਿਨ ਨਕਵੀ ਦੇ ਹੱਥੋਂ ਟਰਾਫੀ ਨਹੀਂ ਲੈਣਗੇ। ਸ੍ਰੋਤਾਂ ਅਨੁਸਾਰ, ਇਸ ਤੋਂ ਬਾਅਦ ਨਕਵੀ 'ਬੇਸ਼ਰਮੀ ਦੇ ਨਾਲ' ਮੰਚ 'ਤੇ ਖੜ੍ਹੇ ਰਹੇ, ਫਿਰ ਉਹ ਟਰਾਫੀ ਲੈ ਕੇ ਉਥੋਂ ਚਲੇ ਗਏ, ਜਿਸ ਕਾਰਨ ਵੱਡਾ ਹੰਗਾਮਾ ਮਚ ਗਿਆ ਸੀ।

BCCI ਨੇ ਨਕਵੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਇਸ ਵਿਵਾਦ ਤੋਂ ਬਾਅਦ ਮੰਗਲਵਾਰ ਨੂੰ ਦੁਬਈ ਵਿੱਚ ਏ.ਸੀ.ਸੀ. ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਬੀ.ਸੀ.ਸੀ.ਆਈ. ਦੇ ਨੁਮਾਇੰਦਿਆਂ ਵਜੋਂ ਰਾਜੀਵ ਸ਼ੁਕਲਾ ਅਤੇ ਆਸ਼ੀਸ਼ ਸ਼ੇਲਰ ਮੌਜੂਦ ਸਨ। ਇਨ੍ਹਾਂ ਦੋਵਾਂ ਨੁਮਾਇੰਦਿਆਂ ਨੇ ਮੋਹਸਿਨ ਨਕਵੀ ਨੂੰ 'ਜਮਕਰ ਖਰੀ ਖੋਟੀ ਸੁਣਾਈ'। ਉਨ੍ਹਾਂ ਨੇ ਸਾਫ਼ ਕੀਤਾ ਕਿ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ ਅਤੇ ਉਸ ਦਾ ਇਸ ਖਿਤਾਬ 'ਤੇ ਹੱਕ ਹੈ, ਇਸ ਲਈ ਇਸ ਨੂੰ ਜਲਦ ਤੋਂ ਜਲਦ ਭਾਰਤ ਦੇ ਹਵਾਲੇ ਕੀਤਾ ਜਾਵੇ। ਬੀ.ਸੀ.ਸੀ.ਆਈ. ਨੇ ਇਹ ਵੀ ਤਿਆਰੀ ਕਰ ਲਈ ਸੀ ਕਿ ਜੇਕਰ ਮਾਮਲਾ ਨਾ ਸੁਲਝਿਆ ਤਾਂ ਪੀ.ਸੀ.ਬੀ. ਦੀ ਸ਼ਿਕਾਇਤ ਆਈ.ਸੀ.ਸੀ. ਵਿੱਚ ਕੀਤੀ ਜਾਵੇਗੀ।

ਭਾਰਤ ਦੀ ਰਣਨੀਤਕ ਜਿੱਤ
ਖ਼ਬਰਾਂ ਅਨੁਸਾਰ, ਏ.ਸੀ.ਸੀ. ਨੇ ਉਹ ਹੀ ਕੀਤਾ ਜੋ ਭਾਰਤ ਚਾਹੁੰਦਾ ਸੀ। ਭਾਰਤੀ ਟੀਮ ਸਿਰਫ਼ ਇਹੀ ਚਾਹੁੰਦੀ ਸੀ ਕਿ ਉਹ ਟਰਾਫੀ ਮੋਹਸਿਨ ਨਕਵੀ ਦੇ ਹੱਥੋਂ ਨਾ ਲੈਣ। ਜੇਕਰ ਏ.ਸੀ.ਸੀ. ਨੇ ਇਹ ਕੰਮ 28 ਸਤੰਬਰ ਨੂੰ ਹੀ ਕਰ ਦਿੱਤਾ ਹੁੰਦਾ ਤਾਂ ਮਾਮਲਾ ਇੰਨਾ ਨਹੀਂ ਵਧਦਾ। ਇਸ ਫੈਸਲੇ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤ ਨੇ ਏਸ਼ੀਆ ਕੱਪ ਦੇ ਨਾਲ-ਨਾਲ ਰਣਨੀਤਕ ਤੌਰ 'ਤੇ ਵੀ ਜਿੱਤ ਦਰਜ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Tarsem Singh

Content Editor

Related News