ਸੈਮੀਫਾਈਨਲ 'ਚ ਭਾਰਤੀ ਟੀਮ ਨੂੰ ਵੱਡਾ ਝਟਕਾ, ਮਾਸਪੇਸ਼ੀਆਂ 'ਚ ਖਿੱਚ ਕਾਰਨ ਸ਼ੁਭਮਨ ਗਿੱਲ ਹੋਏ ਮੈਦਾਨ ਤੋਂ ਬਾਹਰ

Wednesday, Nov 15, 2023 - 05:03 PM (IST)

ਸੈਮੀਫਾਈਨਲ 'ਚ ਭਾਰਤੀ ਟੀਮ ਨੂੰ ਵੱਡਾ ਝਟਕਾ, ਮਾਸਪੇਸ਼ੀਆਂ 'ਚ ਖਿੱਚ ਕਾਰਨ ਸ਼ੁਭਮਨ ਗਿੱਲ ਹੋਏ ਮੈਦਾਨ ਤੋਂ ਬਾਹਰ

ਸਪੋਰਟਸ ਡੈਸਕ- ਵਿਸ਼ਵ ਕੱਪ 2023 ਦਾ ਸੈਮੀਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਚੱਲ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਮੈਚ 'ਚ ਤੂਫਾਨੀ ਸ਼ੁਰੂਆਤ ਕੀਤੀ। ਰੋਹਿਤ ਸ਼ਰਮਾ 47 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸ਼ੁਭਮਨ ਗਿੱਲ ਵੀ ਅੱਜ ਬਹੁਤ ਵਧੀਆ ਮੂਡ ਵਿੱਚ ਨਜ਼ਰ ਆ ਰਹੇ ਸਨ ਪਰ ਅਚਾਨਕ ਉਨ੍ਹਾਂ ਨੂੰ ਕ੍ਰੈਂਪ ਹੋ ਗਿਆ ਅਤੇ ਦਰਦ ਨਾਲ ਚੀਕਣ ਲੱਗੇ। ਉਨ੍ਹਾਂ ਨੂੰ ਤੁਰੰਤ ਪਵੇਲੀਅਨ ਵਾਪਸ ਜਾਣਾ ਪਿਆ। ਸ਼ੁਭਮਨ ਗਿੱਲ ਰਿਟਾਇਰਡ ਹਰਟ ਹੋਏ ਹਨ। ਗਿੱਲ ਨੇ ਸ਼ਾਨਦਾਰ 79 ਦੌੜਾਂ ਬਣਾਈਆਂ। ਗਿੱਲ ਨੇ 65 ਗੇਂਦਾਂ ਦੀ ਆਪਣੀ ਪਾਰੀ ਵਿੱਚ ਅੱਠ ਚੌਕੇ ਤੇ ਤਿੰਨ ਛੱਕੇ ਲਾਏ। ਸਵਾਲ ਇਹ ਹੈ ਕਿ ਕੀ ਸ਼ੁਭਮਨ ਗਿੱਲ ਵਾਪਸੀ ਕਰ ਸਕਦਾ ਹਨ।
ਮੁੰਬਈ ਦੀ ਗਰਮੀ ਦਾ ਸ਼ਿਕਾਰ?
ਦਰਅਸਲ ਸ਼ੁਭਮਨ ਗਿੱਲ ਰਿਟਾਇਰ ਹਰਟ ਹੋਏ ਹਨ। ਖਬਰ ਹੈ ਕਿ ਗਿੱਲ ਮੁੰਬਈ ਦੀ ਗਰਮੀ ਦਾ ਸ਼ਿਕਾਰ ਹੋਏ ਹਨ। ਮੁੰਬਈ ਦਾ ਮੌਸਮ ਬਹੁਤ ਗਰਮ ਅਤੇ ਨਮੀ ਵਾਲਾ ਹੈ। ਬਹੁਤੀ ਹਵਾ ਨਹੀਂ ਹੈ। ਇਸ ਦੌਰਾਨ ਸ਼ੁਭਮਨ ਗਿੱਲ ਨੂੰ ਵੀ ਕ੍ਰੈਂਪ ਵੀ ਹੋ ਗਿਆ। ਭਾਰਤ ਉਮੀਦ ਕਰੇਗਾ ਕਿ ਇਹ ਸਿਰਫ਼ ਕ੍ਰੈਂਪ ਹੋਵੇ ਅਤੇ ਸ਼ੁਭਮਨ ਜਲਦੀ ਠੀਕ ਹੋ ਜਾਵੇਗਾ। ਜੇਕਰ ਸ਼ੁਭਮਨ ਗਿੱਲ ਦੀ ਵਾਪਸੀ ਦੀ ਗੱਲ ਕਰੀਏ ਤਾਂ ਜਦੋਂ ਕੋਈ ਬੱਲੇਬਾਜ਼ ਹਰਟ ਹੋ ਕੇ ਪਵੇਲੀਅਨ ਚਲਾ ਜਾਂਦਾ ਹੈ ਤਾਂ ਉਹ ਬੱਲੇਬਾਜ਼ੀ ਲਈ ਵਾਪਸ ਆ ਸਕਦਾ ਹੈ। ਜੇਕਰ ਕੁਝ ਸਮੇਂ ਬਾਅਦ ਉਸ ਦੀ ਫਿਟਨੈੱਸ 'ਚ ਸੁਧਾਰ ਹੁੰਦਾ ਹੈ ਤਾਂ ਉਹ ਬੱਲੇਬਾਜ਼ੀ ਲਈ ਮੈਦਾਨ 'ਤੇ ਆ ਸਕਦਾ ਹੈ।
ਗਿੱਲ ਵਾਪਸ ਆ ਸਕਦਾ ਹੈ
ਇਸ ਦਾ ਮਤਲਬ ਹੈ ਕਿ ਜਿਵੇਂ ਹੀ ਉਹ ਠੀਕ ਹੋ ਜਾਂਦੇ ਹਨ ਸ਼ੁਭਮਨ ਗਿੱਲ ਵਾਪਸ ਆ ਸਕਦਾ ਹੈ ਅਤੇ ਆਪਣੀ ਪਾਰੀ ਨੂੰ ਜਾਰੀ ਰੱਖ ਸਕਦਾ ਹੈ। ਗਿੱਲ ਤੋਂ ਬਾਅਦ ਸ਼੍ਰੇਅਸ ਅਈਅਰ ਵੀ ਵਿਰਾਟ ਕੋਹਲੀ ਦੇ ਸਮਰਥਨ 'ਚ ਆਏ ਹਨ। ਦੂਜੇ ਪਾਸੇ ਵਿਰਾਟ ਕੋਹਲੀ ਨੇ ਵੀ ਅਰਧ ਸੈਂਕੜਾ ਜੜਿਆ ਹੈ। 27 ਓਵਰਾਂ ਤੋਂ ਬਾਅਦ ਭਾਰਤ ਨੇ ਇਕ ਵਿਕਟ 'ਤੇ 194 ਦੌੜਾਂ ਬਣਾਈਆਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰੋਹਿਤ ਸ਼ਰਮਾ 47 ਦੌੜਾਂ ਬਣਾ ਕੇ ਆਊਟ ਹੋਏ ਸਨ। ਰੋਹਿਤ ਨੇ 29 ਗੇਂਦਾਂ ਵਿੱਚ 47 ਦੌੜਾਂ ਬਣਾਈਆਂ, ਜਿਸ ਵਿੱਚ ਚਾਰ ਛੱਕੇ ਅਤੇ ਚਾਰ ਚੌਕੇ ਸ਼ਾਮਲ ਸਨ। ਰੋਹਿਤ ਨੂੰ ਟਿਮ ਸਾਊਥੀ ਨੇ ਕੇਨ ਵਿਲੀਅਮਸਨ ਦੇ ਹੱਥੋਂ ਕੈਚ ਕਰਵਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Aarti dhillon

Content Editor

Related News