ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ! ਧਾਕੜ ਖਿਡਾਰੀ ਪੂਰੇ ਟੂਰਨਾਮੈਂਟ ''ਚੋਂ ਹੋ ਸਕਦੈ ਬਾਹਰ
Thursday, May 01, 2025 - 11:18 AM (IST)

ਸਪੋਰਟਸ ਡੈਸਕ- ਸ਼ਾਨਦਾਰ ਫਾਰਮ 'ਚ ਚੱਲ ਰਹੀ ਪੰਜਾਬ ਕਿੰਗਜ਼ ਨੂੰ ਇਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ, ਜਿੱਥੇ ਧਾਕੜ ਆਲਰਾਊਂਡਰ ਗਲੇਨ ਮੈਕਸਵੈੱਲ ਆਪਣੀ ਉਂਗਲੀ ਟੁੱਟਣ ਕਾਰਨ ਆਈ.ਪੀ.ਐੱਲ. ਦੇ ਬਾਕੀ ਮੈਚਾਂ 'ਚੋਂ ਬਾਹਰ ਹੋ ਸਕਦੇ ਹਨ।
ਮੈਕਸਵੈੱਲ ਨੂੰ ਇਹ ਸੱਟ ਉਦੋਂ ਲੱਗੀ ਜਦੋਂ ਪੰਜਾਬ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ, ਜਿਸ ਵਿੱਚ ਉਹ 7 ਦੌੜਾਂ ਬਣਾ ਕੇ ਆਊਟ ਹੋ ਗਿਆ ਸੀ। ਹਾਲਾਂਕਿ ਉਸ ਲਈ ਆਈ.ਪੀ.ਐੱਲ. ਦਾ ਮੌਜੂਦਾ ਸੀਜ਼ਨ ਬੇਹੱਦ ਖ਼ਰਾਬ ਰਿਹਾ ਹੈ ਤੇ ਉਹ ਬੱਲੇ ਤੋਂ ਇਲਾਵਾ ਗੇਂਦ ਨਾਲ ਵੀ ਚੰਗਾ ਪ੍ਰਦਰਸ਼ਨ ਕਰਨ 'ਚ ਅਸਫਲ ਰਿਹਾ ਹੈ। ਜ਼ਖਮੀ ਹੋਣ ਕਾਰਨ ਚੇਨਈ ਖ਼ਿਲਾਫ਼ ਮੁਕਾਬਲੇ 'ਚ ਉਸ ਦੀ ਜਗ੍ਹਾ ਸੂਰਯਾਂਸ਼ ਸ਼ੇਡਗੇ ਨੂੰ ਖਿਡਾਇਆ ਗਿਆ ਸੀ, ਜਿਸ 'ਚ ਪੰਜਾਬ ਨੇ ਧੋਨੀ ਐਂਡ ਕੰਪਨੀ ਨੂੰ ਚਾਰ ਵਿਕਟਾਂ ਕਰਾਰੀ ਮਾਤ ਦਿੱਤੀ ਸੀ।
ਪੰਜਾਬ ਕਿਗਜ਼ ਦੇ ਖਿਡਾਰੀ ਮਾਰਕਸ ਸਟੌਇਨਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, "ਬਦਕਿਸਮਤੀ ਨਾਲ ਮੈਕਸੀ ਦੀ ਉਂਗਲੀ ਟੁੱਟ ਗਈ ਹੈ। ਉਸ ਨੂੰ ਲੱਗਾ ਸੀ ਕਿ ਸੱਟ ਜ਼ਿਆਦਾ ਗੰਭੀਰ ਨਹੀਂ ਹੈ, ਪਰ ਸਕੈਨਿੰਗ ਦੇਖਣ ਮਗਰੋਂ ਪਤਾ ਲੱਗਿਆ ਕਿ ਇਹ ਚੰਗਾ ਨਹੀਂ ਹੈ। ਇਸ ਲਈ ਬਦਕਿਸਮਤੀ ਨਾਲ, ਮੈਨੂੰ ਲੱਗਦਾ ਹੈ ਕਿ ਮੈਕਸੀ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ ਹੈ।''
ਟੀਮ ਦੇ ਕੋਚ ਰਿਕੀ ਪੌਂਟਿੰਗ ਨੇ ਦੱਸਿਆ, "ਸਾਡੇ ਕੁਝ ਮੈਚ ਅਜੇ ਬਾਕੀ ਹਨ। ਮੈਕਸਵੈੱਲ ਦੇ ਆਪਸ਼ਨ ਵਜੋਂ ਸਾਡੇ ਕੋਲ ਅਜ਼ਮਤੁੱਲਾ ਓਮਰਜ਼ਈ ਤੇ ਐਰੋਨ ਹਾਰਡੀ ਤੇ ਜ਼ੇਵੀਅਰ ਬਾਰਟਲੇਟ ਹਨ ਵਰਗੇ ਖਿਡਾਰੀ ਹਨ। ਪਰ ਮੈਕਸਵੈੱਲ ਦੀ ਕਮੀ ਪੂਰੀ ਕਰ ਸਕਣਾ ਟੀਮ ਲਈ ਵੱਡੀ ਚੁਣੌਤੀ ਹੋਵੇਗੀ।''
ਇਹ ਵੀ ਪੜ੍ਹੋ- CSK ਖ਼ਿਲਾਫ਼ ਮੈਚ ਜਿੱਤਣ ਤੋਂ ਬਾਅਦ 'ਸਰਪੰਚ ਸਾਬ੍ਹ' ਨੂੰ ਪੈ ਗਿਆ 'ਘਾਟਾ' !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e