IPL 'ਚ ਪਲੇਆਫ਼ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ ! ਟੀਮ ਦਾ ਸਭ ਤੋਂ ਧਾਕੜ ਗੇਂਦਬਾਜ਼ ਹੋ ਗਿਆ ਬਾਹਰ

Friday, May 16, 2025 - 12:36 PM (IST)

IPL 'ਚ ਪਲੇਆਫ਼ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ ! ਟੀਮ ਦਾ ਸਭ ਤੋਂ ਧਾਕੜ ਗੇਂਦਬਾਜ਼ ਹੋ ਗਿਆ ਬਾਹਰ

ਸਪੋਰਟਸ ਡੈਸਕ– ਪਲੇਆਫ਼ ਦੀ ਰੇਸ 'ਚ ਸਭ ਤੋਂ ਅੱਗੇ ਹੋਣ ਤੋਂ ਬਾਅਦ ਪਿੱਛੜ ਜਾਣ ਵਾਲੀ ਦਿੱਲੀ ਕੈਪੀਟਲਜ਼ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ, ਜਿੱਥੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ ਆਈ.ਪੀ.ਐੱਲ. ਦੇ ਬਾਕੀ ਮੈਚਾਂ 'ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਸਟਾਰਕ ਦੇ ਇਸ ਫ਼ੈਸਲੇ ਨਾਲ ਦਿੱਲੀ ਕੈਪੀਟਲਜ਼ ਦੀ ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ।

ਰਿਪੋਰਟਾਂ ਮੁਤਾਬਕ ਸਟਾਰਕ ਨੇ ਦਿੱਲੀ ਕੈਪੀਟਲਜ਼ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਅਗਲੇ ਮੈਚਾਂ ਲਈ ਟੀਮ ਨਾਲ ਨਹੀਂ ਜੁੜ ਸਕਦੇ। ਜ਼ਿਕਰਯੋਗ ਹੈ ਕਿ ਧਰਮਸ਼ਾਲਾ ਵਿੱਚ ਹਵਾਈ ਹਮਲੇ ਦੀ ਚਿਤਾਵਨੀ ਤੋਂ ਬਾਅਦ ਮੈਚ ਸੁਰੱਖਿਆ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਅਗਲੇ ਹੀ ਦਿਨ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਦੇ ਮੱਦੇਨਜ਼ਰ ਟੂਰਨਾਮੈਂਟ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਸੀ। ਇਸ ਮਗਰੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 17 ਮਈ ਤੋਂ ਆਈ.ਪੀ.ਐੱਲ. ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਟੂਰਨਾਮੈਂਟ ਦਾ ਫਾਈਨਲ ਮੈਚ 3 ਜੂਨ ਨੂੰ ਹੋਵੇਗਾ।

ਇਹ ਵੀ ਪੜ੍ਹੋ- 'ਜਾਨ ਤੋਂ ਜ਼ਰੂਰੀ ਕੁਝ ਨਹੀਂ...', ਧਾਕੜ ਗੇਂਦਬਾਜ਼ ਨੇ ਵਿਦੇਸ਼ੀ ਖਿਡਾਰੀਆਂ ਨੂੰ IPL ਨਾ ਖੇਡਣ ਦੀ ਦਿੱਤੀ ਸਲਾਹ

ਜ਼ਿਕਰਯੋਗ ਹੈ ਕਿ ਸਟਾਰਕ ਇਸ ਸੀਜ਼ਨ ਵਿੱਚ ਦਿੱਲੀ ਕੈਪੀਟਲਜ਼ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ ਹਨ। ਉਨ੍ਹਾਂ ਨੇ 11 ਮੈਚਾਂ ਵਿੱਚ 14 ਬੱਲੇਬਾਜ਼ਾਂ ਨੂੰ ਆਊਟ ਕੀਤਾ ਹੈ। ਸਟਾਰਕ ਤੋਂ ਇਲਾਵਾ ਫਾਫ ਡੁਪਲੇਸਿਸ ਦਾ ਵੀ ਖੇਡਣਾ ਔਖਾ ਲਗਦਾ ਹੈ, ਜਦਕਿ ਓਪਨਰ ਫ੍ਰੇਜ਼ਰ ਮੈਕਗਰਕ ਨੇ ਵੀ ਬਾਕੀ ਮੈਚਾਂ 'ਚ ਟੀਮ ਦਾ ਹਿੱਸਾ ਨਹੀਂ ਹੋਵੇਗਾ।

ਇਸ ਤੋਂ ਇਲਾਵਾ ਟ੍ਰਿਸਟਨ ਸਟੱਬਸ ਸਿਰਫ਼ ਲੀਗ ਮੈਚਾਂ ਲਈ ਉਪਲਬਧ ਰਹੇਗਾ। ਇਸ ਮਗਰੋਂ ਉਹ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਰਵਾਨਾ ਹੋ ਜਾਵੇਗਾ।

ਇਹ ਵੀ ਪੜ੍ਹੋ- Apple ਨੇ ਟਰੰਪ ਨੂੰ ਦਿੱਤਾ ਝਟਕਾ ! ਕਿਹਾ- 'ਭਾਰਤ 'ਚ ਬਣਦੇ ਰਹਿਣਗੇ IPhones...'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News