ਬੇਹੱਦ ਖ਼ਰਾਬ ਦੌਰ 'ਚੋਂ ਗੁਜ਼ਰ ਰਹੀ CSK ਨੂੰ ਇਕ ਹੋਰ ਝਟਕਾ ! ਗੁਰਜਪਨੀਤ ਸਿੰਘ IPL 'ਚੋਂ ਹੋਏ Out
Friday, Apr 18, 2025 - 04:37 PM (IST)

ਸਪੋਰਟਸ ਡੈਸਕ- ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ 'ਚ ਬੇਹੱਦ ਖ਼ਰਾਬ ਪ੍ਰਦਰਸ਼ਨ ਕਰ ਰਹੀ ਚੇਨਈ ਸੁਪਰ ਕਿੰਗਜ਼ ਲਈ ਇਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 2.20 ਕਰੋੜ 'ਚ ਖਰੀਦਿਆ ਗਿਆ ਤੇਜ਼ ਗੇਂਦਬਾਜ਼ ਗੁਰਜਪਨੀਤ ਸਿੰਘ ਜ਼ਖ਼ਮੀ ਹੋਣ ਕਾਰਨ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ ਹੈ।
ਇਸ ਗੱਲ ਦੀ ਜਾਣਕਾਰੀ ਚੇਨਈ ਸੁਪਰ ਕਿੰਗਜ਼ ਨੇ ਆਪਣੇ 'ਐਕਸ' ਅਕਾਊਂਟ 'ਤੇ ਪੋਸਟ ਪਾ ਕੇ ਦਿੱਤੀ ਹੈ। ਆਪਣੀ ਪੋਸਟ 'ਚ ਉਨ੍ਹਾਂ ਦੱਸਿਆ ਕਿ, ''ਗੁਰਜਪਨੀਤ ਸਿੰਘ ਸੱਟ ਕਾਰਨ ਆਈ.ਪੀ.ਐੱਲ. 2025 'ਚੋਂ ਬਾਹਰ ਹੋ ਗਏ ਹਨ। ਅਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।''
🚨 OFFICIAL STATEMENT 🚨
— Chennai Super Kings (@ChennaiIPL) April 18, 2025
Gurjapneet Singh ruled out of IPL 2025 due to an injury.
Wishing him a speedy recovery! 💪🏻💛#WhistlePodu #Yellove 🦁💛 pic.twitter.com/4NWmxF5ODu
ਇਹ ਵੀ ਪੜ੍ਹੋ- ਹੁਣ ਇਕ ਹੋਰ ਧਾਕੜ ਪੂਰੇ IPL 'ਚੋਂ ਹੋ ਗਿਆ ਬਾਹਰ ! ਟੀਮ ਨੇ ਰਿਪਲੇਸਮੈਂਟ ਦਾ ਕੀਤਾ ਐਲਾਨ
ਹਾਲਾਂਕਿ ਗੁਰਜਪਨੀਤ ਨੇ ਟੀਮ ਲਈ ਹਾਲੇ ਕੋਈ ਮੁਕਾਬਲਾ ਤਾਂ ਨਹੀਂ ਖੇਡਿਆ, ਪਰ ਉਸ ਦੇ ਬਾਹਰ ਹੋ ਜਾਣ ਨਾਲ ਟੀਮ ਨੂੰ ਝਟਕਾ ਤਾਂ ਲੱਗੇਗਾ ਹੀ। ਜ਼ਿਕਰਯੋਗ ਹੈ ਕਿ ਚੇਨਈ ਸੁਪਰਕਿੰਗਜ਼ ਦੀ ਹਾਲਤ ਇਸ ਸਾਲ ਪਹਿਲਾਂ ਹੀ ਬਹੁਤ ਖ਼ਰਾਬ ਹੈ ਤੇ ਟੀਮ 7 'ਚੋਂ ਸਿਰਫ਼ 2 ਹੀ ਮੁਕਾਬਲੇ ਜਿੱਤ ਸਕੀ ਹੈ ਤੇ ਆਖ਼ਰੀ ਸਥਾਨ 'ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਟੀਮ ਦੇ ਕਪਤਾਨ ਰੁਤੂਰਾਜ ਗਾਇਕਵਾੜ ਵੀ ਜ਼ਖ਼ਮੀ ਹੋ ਕੇ ਬਾਹਰ ਹੋ ਗਏ ਸਨ, ਜਿਸ ਕਾਰਨ ਟੀਮ ਦੀ ਕਮਾਨ ਹੁਣ ਇਕ ਵਾਰ ਫ਼ਿਰ ਤੋਂ ਧੋਨੀ ਦੇ ਹੱਥ 'ਚ ਹੈ।
ਇਹ ਵੀ ਪੜ੍ਹੋ- SRH ਖ਼ਿਲਾਫ਼ ਵੱਡਾ ਰਿਕਾਰਡ ਬਣਾ ਗਿਆ 'ਹਿੱਟਮੈਨ', ਅਜਿਹਾ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਬੱਲੇਬਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e