ਭੁਵਨੇਸ਼ਵਰ ਟੂਰਨਾਮੈਂਟ ਦੇ ਅੰਤ ''ਚ ਹੋਵੇਗਾ ਉਪਲੱਬਧ

06/21/2019 11:35:58 AM

ਸਪੋਰਟਸ ਡੈਸਕ- ਅਜੇ ਭੁਵਨੇਸ਼ਵਰ 8 ਦਿਨਾਂ ਤਕ ਗੇਂਦਬਾਜ਼ੀ ਨਹੀਂ ਕਰੇਗਾ ਤੇ ਬਰਮਿੰਘਮ ਵਿਚ 30 ਜੂਨ ਨੂੰ ਇੰਗਲੈਂਡ ਵਿਰੁੱਧ ਮੈਚ ਲਈ ਹੀ ਦੌੜ ਵਿਚ ਆਵੇਗਾ। ਟੀਮ ਮੈਨੇਜਮੈਂਟ ਨੂੰ ਭਰੋਸਾ ਹੈ (ਜਿਵੇਂ ਧਵਨ ਦੇ ਮਾਮਲੇ ਵਿਚ ਸੀ) ਕਿ ਭੁਵਨੇਸ਼ਵਰ ਟੂਰਨਾਮੈਂਟ ਦੇ ਅੰਤ ਵਿਚ ਉਪਲੱਬਧ ਹੋਵੇਗਾ।  ਇਸ ਤੋਂ ਪਹਿਲਾਂ ਟੀਮ ਮੈਨਜੇਮੈਂਟ ਤੇ ਬੀ. ਸੀ. ਸੀ. ਆਈ. ਨੇ ਧਵਨ ਦੀ ਸੱਟ ਦੇ ਸਬੰਧ ਵਿਚ ਸਹੀ ਜਾਣਕਾਰੀ ਨਹੀਂ ਦਿੱਤੀ ਸੀ  ਤੇ ਹੁਣ ਉਹ ਭੁਵਨੇਸ਼ਵਰ ਬਾਰੇ ਕਹਿ ਰਹੇ ਹਨ ਕਿ ਉਸ ਦੀਆਂ ਮਾਸਪੇਸ਼ੀਆਂ ਵਿਚ ਜਕੜਨ ਹੈ ਪਰ ਖਿਚਾਅ ਨਹੀਂ ਹੋਇਆ ਹੈ।PunjabKesariਜੇਕਰ ਇਹ ਹੈਮਸਟ੍ਰਿੰਗ ਖਿਚਾਅ ਹੈ ਤਾਂ ਭੁਵਨੇਸ਼ਵਰ ਦਾ ਵਿਸ਼ਵ ਕੱਪ ਵਿਚ ਵਾਪਸੀ ਦਾ ਬਹੁਤ ਘੱਟ ਮੌਕਾ ਹੋਵੇਗਾ। ਭੁਵਨੇਸ਼ਵਰ ਵੀ ਛੋਟੇ ਕਦਮਾਂ ਰਾਹੀਂ ਗੇਂਦਬਾਜ਼ੀ ਕਰਦਾ ਹੈ ਤੇ ਜੇਕਰ ਭੁਵਨੇਸ਼ਵਰ ਨਹੀਂ ਖੇਡਦਾ ਤਾਂ ਟੀਮ ਮੈਨੇਜਮੈਂਟ ਤਜਰਬੇਕਾਰ ਇਸ਼ਾਂਤ ਸ਼ਰਮਾ ਨੂੰ ਵੀ ਸ਼ਾਮਲ ਕਰ ਸਕਦੀ ਹੈ ਕਿਉਂਕਿ ਉਹ ਵੀ ਇਸ ਸੂਚੀ ਵਿਚ ਸ਼ਾਮਲ ਹੈ।


Related News