ਭੱਜੀ ਨੇ ਟਵੀਟ ਕਰ ਦਿਖਾਇਆ ਪਾਕਿ ਖਿਲਾਫ ਗੁੱਸਾ, ਫੈਂਸ ਨੇ ਕਿਹਾ- Overacting ਬੰਦ ਕਰੋ

04/01/2020 6:18:06 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਲਈ 700 ਤੋਂ ਜ਼ਿਆਦਾ ਵਿਕਟਾਂ ਲੈ ਚੁੱਕੇ ਹਰਭਜਨ ਸਿੰਘ ਦੀ ਇੰਨ੍ਹੀਂ ਸੋਸ਼ਲ ਮੀਡੀਆ ’ਤੇ ਕਾਫੀ ਆਲੋਚਨਾ ਹੋ ਰਹੀ ਹੈ। ਇਸ ਦੇ ਪਿੱਛੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਉਸ ਦੀ ਇਕ ਵੀਡੀਓ ਹੈ। ਇਸ ਵੀਡੀਓ ਦੇ ਜ਼ਰੀਏ ਉਸ ਨੇ ਸ਼ਾਹਿਦ ਅਫਰੀਦੀ ਦੇ ਫਾਊਂਡੇਸ਼ਨ ਦੇ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਫੈਂਸ ਉਸ ਨੂੰ ਟ੍ਰੋਲ ਕਰ ਲੱਗੇ। ਹੁਣ ਟਰਬਨੇਟਰ ਨੇ ਫਿਰ ਤੋਂ ਇਕ ਟਵੀਟ ਕੀਤਾ ਹੈ। ਇਸ ਟਵੀਟ ਦੇ ਜ਼ਰੀਏ ਉਸ ਨੇ ਪਾਕਿਸਤਾਨ ਦੇ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ।

ਹਰਭਜਨ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਹ ਏਸ਼ੀਆ ਕੱਪ ਦੇ ਪਾਕਿ ਬਨਾਮ ਭਾਰਤ ਦੇ ਇਕ ਮੈਚ ਦੀ ਹੈ। ਇਸ ਮੈਚ ਵਿਚ ਭੱਜੀ ਦੀ ਸ਼ੋਇਬ ਅਖਤਰ ਨਾਲ ਲੜਾਈ ਹੋ ਗਈ ਸੀ। ਇਸ ਤੋਂ ਬਾਅਦ ਅਗਲੀ ਹੀ ਗੇਂਦ ’ਤੇ ਛੱਕਾ ਲਗਾ ਕੇ ਹਰਭਜਨ ਨੇ ਟੀਮ ਇੰਡੀਆ ਦੀ ਝੋਲੀ ਵਿਚ ਜਿੱਤ ਪਾ ਦਿੱਤੀ ਸੀ। ਹਰਭਜਨ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ‘‘ਪੰਗਾ ਨਹੀਂ ਲੈਣਾ।’’ ਉਸ ਦਾ ਟਵੀਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ, ਫੈਂਸ ਉਸ ਤੋਂ ਨਾਰਾਜ਼ ਹੀ ਦਿਸ ਰਹੇ ਹਨ। ਉਹ ਹੁਣ ਵੀ ਉਸ ਦੀ ਆਲੋਚਨਾ ਕਰ ਰਹੇ ਹਨ।

ਇਕ ਯੂਜ਼ਰ ਨੇ ਲਿਖਿਆ ਕਿ ਨੌਟੰਕੀ ਬੰਦ ਕਰੋ ਭਾਜੀ, ਬਿੱਗ ਬਾਸ ਰੀਅਲ ਨਹੀਂ ਹੁੰਦਾ। ਉੱਥੇ ਹੀ ਇਕ ਯੂਜ਼ਰ ਨੇ ਲਿਖਿਆ, ‘‘ਹੁਣ ਕੁਝ ਨਹੀਂ ਹੋਵੇਗਾ ਭਾਜੀ, ਨੁਕਸਾਨ ਹੋ ਚੁੱਕਾ ਹੈ।’’

Ranjit

This news is Content Editor Ranjit