ਹੈਦਰਾਬਾਦ ਵਿਰੁੱਧ ਬੈਂਗਲੁਰੂ ਦੀਆਂ ਨਜ਼ਰਾਂ ਟਾਪ-2 ’ਚ ਸਥਾਨ ਮਜ਼ਬੂਤ ਕਰਨ ’ਤੇ

Friday, May 23, 2025 - 12:51 AM (IST)

ਹੈਦਰਾਬਾਦ ਵਿਰੁੱਧ ਬੈਂਗਲੁਰੂ ਦੀਆਂ ਨਜ਼ਰਾਂ ਟਾਪ-2 ’ਚ ਸਥਾਨ ਮਜ਼ਬੂਤ ਕਰਨ ’ਤੇ

ਲਖਨਊ- ਪਹਿਲਾਂ ਹੀ ਪਲੇਅ ਆਫ ਵਿਚ ਜਗ੍ਹਾ ਬਣਾ ਚੁੱਕੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦਾ ਟੀਚਾ ਸ਼ੁੱਕਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਜਿੱਤ ਹਾਸਲ ਕਰ ਕੇ 9 ਸਾਲ ਵਿਚ ਪਹਿਲੀ ਵਾਰ ਲੀਗ ਪੜਾਅ ਵਿਚ ਟਾਪ-2 ਵਿਚ ਜਗ੍ਹਾ ਬਣਾਉਣ ਦਾ ਹੋਵੇਗਾ।ਆਰ. ਸੀ. ਬੀ. 2016 ਸੈਸ਼ਨ ਵਿਚ ਉਪ ਜੇਤੂ ਰਹੀ ਸੀ ਪਰ ਇਸ ਤੋਂ ਬਾਅਦ ਤੋਂ ਉਹ ਟਾਪ-2 ਵਿਚ ਨਹੀਂ ਪਹੁੰਚੀ ਹੈ। ਅਜੇ ਟੀਮ 12 ਮੈਚਾਂ ਵਿਚੋਂ 17 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਹੈ ਤੇ ਆਪਣੇ ਬਚੇ ਹੋਏ ਦੋ ਮੈਚਾਂ ਵਿਚ ਜਿੱਤ ਟਾਪ-2 ਸਥਾਨਾਂ ਨੂੰ ਤੈਅ ਕਰ ਸਕਦੀ ਹੈ।

ਸ਼ੁੱਕਰਵਾਰ ਦਾ ਮੈਚ ਮੂਲ ਰੂਪ ਨਾਲ ਬੈਂਗਲੁਰੂ ਦੀ ਟੀਮ ਦਾ ਘਰੇਲੂ ਮੈਚ ਸੀ ਪਰ ਮਾਨਸੂਨ ਦੀ ਸ਼ੁਰੂਆਤ ਦੇ ਕਾਰਨ ਇਸ ਨੂੰ ਟਰਾਂਸਫਰ ਕਰ ਦਿੱਤਾ ਗਿਆ। ਭਾਰਤ-ਪਾਕਿਸਤਾਨ ਸੈਨਿਕ ਸੰਘਰਸ਼ ਦੇ ਕਾਰਨ ਲੀਗ ਦੇ ਅੜਿੱਕੇ ਤੋਂ ਪਹਿਲਾਂ ਆਰ. ਸੀ. ਬੀ. ਸ਼ਾਨਦਾਰ ਫਾਰਮ ਵਿਚ ਸੀ ਤੇ ਟੀਮ ਨੇ ਲਗਾਤਾਰ ਚਾਰ ਜਿੱਤਾਂ ਹਾਸਲ ਕੀਤੀਆਂ ਸਨ ਪਰ ਲੀਗ ਦੇ ਫਿਰ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਮੈਚ ਦੇ ਮੀਂਹ ਕਾਰਨ ਰੱਦ ਹੋਣ ਨਾਲ ਉਸਦੀ ਲੈਅ ਵਿਚ ਅੜਿੱਕਾ ਪੈ ਗਿਆ। 20 ਦਿਨ ਦੀ ਬ੍ਰੇਕ ਤੋਂ ਬਾਅਦ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਆਪਣੀ ਲੈਅ ਤੇ ਮੁਕਾਬਲੇਬਾਜ਼ੀ ਬੜ੍ਹਤ ਬਰਕਰਾਰ ਰੱਖਦੀ ਹੈ ਜਾਂ ਨਹੀਂ।ਆਈ. ਪੀ. ਐੱਲ. ਖਿਤਾਬ ਜਿੱਤਣ ਦੀ ਦੌੜ ਵਿਚ ਸ਼ਾਮਲ ਆਰ. ਸੀ. ਬੀ. ਨੇ ਹਾਲ ਦੇ ਦਿਨਾਂ ਵਿਚ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਹਮੇਸ਼ਾ ਦੀ ਤਰ੍ਹਾਂ ਟੀਮ ਦਾ ਭਰੋਸੇਮੰਦ ਖਿਡਾਰੀ ਵਿਰਾਟ ਕੋਹਲੀ ਸ਼ਾਨਦਾਰ ਫਾਰਮ ਵਿਚ ਹੈ, ਉਸ ਨੇ 11 ਪਾਰੀਆਂ ਵਿਚ 7 ਅਰਧ ਸੈਂਕੜੇ ਬਣਾਏ।

ਕਪਤਾਨ ਰਜਤ ਪਾਟੀਦਾਰ, ਟਿਮ ਡੇਵਿਡ ਤੇ ਰੋਮਾਰੀਓ ਸ਼ੈਫਰਡ ਨੇ ਸਮੇਂ-ਸਮੇਂ ’ਤੇ ਪਾਵਰਹਿੰਟਿਗ ਕਰ ਕੇ ਉਸਦਾ ਚੰਗਾ ਸਾਥ ਿਦੱਤਾ ਹੈ। ਹਾਲਾਂਕਿ ਬ੍ਰੇਕ ਤੋਂ ਠੀਕ ਪਹਿਲਾਂ ਪਾਟੀਦਾਰ ਦੀ ਫਾਰਮ ਵਿਚ ਗਿਰਾਵਟ ਆਈ ਹੈ। ਉਹ ਆਪਣੇ ਪਹਿਲੇ 5 ਮੈਚਾਂ ਵਿਚ 37.2 ਦੀ ਔਸਤ ਤੋਂ ਬਾਅਦ ਅਗਲੇ ਪੰਜ ਮੈਚਾਂ ਵਿਚ 10.6 ਦੀ ਔਸਤ ਨਾਲ ਸਿਰਫ 53 ਦੌੜਾਂ ਹੀ ਬਣਾ ਸਕਿਆ।ਸਾਲ ਫਾਈਨਲ ਤੱਕ ਪਹੁੰਚੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਲਖਨਊ ਸੁਪਰ ਜਾਇੰਟਸ ’ਤੇ 6 ਵਿਕਟਾਂ ਦੀ ਜਿੱਤ ਤੋਂ ਬਾਅਦ ਇਸ ਮੁਕਾਬਲੇ 'ਚ ਉਤਰੇਗੀ। ਟੀਮ ਇਸ ਲੈਅ ਨੂੰ ਜਾਰੀ ਰੱਖ ਕੇ ਇਸ ਸੈਸ਼ਨ ਨੂੰ ਜਿੱਤ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰੇਗੀ।
 


author

Hardeep Kumar

Content Editor

Related News