ਬੈਂਗਲੁਰੂ ਦੀਆਂ ਨਜ਼ਰਾਂ ਚੇਨਈ ਵਿਰੁੱਧ ਮੁਕਾਬਲੇ ''ਚ ਪਲੇਅ ਆਫ ''ਚ ਜਗ੍ਹਾ ਪੱਕੀ ਕਰਨ ''ਤੇ

Saturday, May 03, 2025 - 01:28 AM (IST)

ਬੈਂਗਲੁਰੂ ਦੀਆਂ ਨਜ਼ਰਾਂ ਚੇਨਈ ਵਿਰੁੱਧ ਮੁਕਾਬਲੇ ''ਚ ਪਲੇਅ ਆਫ ''ਚ ਜਗ੍ਹਾ ਪੱਕੀ ਕਰਨ ''ਤੇ

ਬੈਂਗਲੁਰੂ (ਭਾਸ਼ਾ)– ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਸ਼ਨੀਵਾਰ ਨੂੰ ਇੱਥੇ ਜਦੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ਵਿਚ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਕਰੇਗੀ ਤਾਂ ਉਸਦੀਆਂ ਨਜ਼ਰਾਂ ਪਲੇਅ ਆਫ ਵਿਚ ਆਪਣੀ ਜਗ੍ਹਾ ਪੱਕੀ ਕਰਨ 'ਤੇ ਹੋਣਗੀਆਂ। ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਦੀ ਮੌਜੂਦਗੀ ਦੇ ਕਾਰਨ ਇਹ ਮੈਚ ਖਾਸ ਬਣ ਗਿਆ ਹੈ ਕਿਉਂਕਿ ਕ੍ਰਿਕਟ ਪ੍ਰੇਮੀਆਂ ਨੂੰ ਭਾਰਤੀ ਕ੍ਰਿਕਟ ਦੇ ਇਨ੍ਹਾਂ ਦੋਵਾਂ ਧਾਕੜਾਂ ਨੂੰ ਸੰਭਾਵਿਤ ਆਖਰੀ ਵਾਰ ਇਕ-ਦੂਜੇ ਵਿਰੁੱਧ ਖੇਡਦੇ ਹੋਏ ਦੇਖਣ ਦਾ ਮੌਕਾ ਮਿਲੇਗਾ। ਇਸ ਮੈਚ ਵਿਚ ਜਿੱਤ ਦਰਜ ਕਰਨ 'ਤੇ ਆਰ. ਸੀ. ਬੀ. ਦੇ ਕੁੱਲ 16 ਅੰਕ ਹੋ ਜਾਣਗੇ ਤੇ ਉਸਦਾ ਪਲੇਅ ਆਫ ਵਿਚ ਜਗ੍ਹਾ ਬਣਾਉਣਾ ਲੱਗਭਗ ਪੱਕਾ ਹੋ ਜਾਵੇਗਾ। ਆਰ. ਸੀ. ਬੀ. ਨੂੰ ਇਸ ਤੋਂ ਬਾਅਦ ਤਿੰਨ ਹੋਰ ਮੈਚ ਖੇਡਣੇ ਹਨ ਤੇ ਜਿਸ ਤਰ੍ਹਾਂ ਨਾਲ ਉਸਦੀ ਟੀਮ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ, ਉਸ ਨੂੰ ਦੇਖਦੇ ਹੋਏ ਟੀਮ ਦੀਆਂ ਨਜ਼ਰਾਂ ਟਾਪ-2 ਵਿਚ ਜਗ੍ਹਾ ਬਣਾਉਣ 'ਤੇ ਲੱਗੀਆਂ ਹੋਣਗੀਆਂ ਤਾਂ ਕਿ ਫਾਈਨਲ ਵਿਚ ਪਹੁੰਚਣ ਲਈ ਦੋ ਮੌਕਾ ਮਿਲਣ। ਜਿੱਥੋਂ ਤੱਕ ਚੇਨਈ ਦਾ ਸਵਾਲ ਹੈ ਤਾਂ ਉਸਦੇ 10 ਮੈਚਾਂ ਵਿਚੋਂ ਸਿਰਫ 4 ਅੰਕ ਹਨ ਤੇ ਉਹ ਪਲੇਅ ਆਫ ਦੀ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਧੋਨੀ ਦੀ ਅਗਵਾਈ ਵਾਲੀ ਟੀਮ ਹਾਲਾਂਕਿ ਆਰ. ਸੀ. ਬੀ. ਦੇ ਸਮੀਕਰਣ ਨੂੰ ਵਿਗਾੜਨ ਲਈ ਕੋਈ ਕਸਰ ਨਹੀਂ ਛੱਡੇਗੀ। ਇਸ ਮੈਚ ਵਿਚ ਹਾਲਾਂਕਿ ਸਾਰਿਆਂ ਦੀਆਂ ਨਜ਼ਰਾਂ ਧੋਨੀ ਤੇ ਕੋਹਲੀ 'ਤੇ ਟਿਕੀਆਂ ਰਹਿਣਗੀਆਂ। ਕੋਹਲੀ ਇਸ ਸਮੇਂ ਬਿਹਤਰੀਨ ਫਾਰਮ ਵਿਚ ਚੱਲ ਰਿਹਾ ਹੈ। 


author

DILSHER

Content Editor

Related News