ਹੱਦ ਹੋ ਗਈ! ਬੇਹੱਦ ਖੂਬਸਰਤ ਹੋਣ ਕਾਰਨ ਤੈਰਾਕ ਲੁਆਨਾ ਓਲੋਂਸੋ ਓਲੰਪਿਕ ’ਚੋਂ ਬੈਨ (ਦੇਖੋ ਤਸਵੀਰਾਂ)

Monday, Aug 12, 2024 - 12:51 PM (IST)

ਹੱਦ ਹੋ ਗਈ! ਬੇਹੱਦ ਖੂਬਸਰਤ ਹੋਣ ਕਾਰਨ ਤੈਰਾਕ ਲੁਆਨਾ ਓਲੋਂਸੋ ਓਲੰਪਿਕ ’ਚੋਂ ਬੈਨ (ਦੇਖੋ ਤਸਵੀਰਾਂ)

ਸਪੋਰਟਸ ਡੈਸਕ : ਪੈਰਿਸ ਓਲੰਪਿਕ ਨਿੱਤ ਨਵੇਂ ਮਾਮਲਿਆਂ ਲਈ ਚਰਚਾ ਵਿਚ ਹੈ। ਮਹਿਲਾ ਬਾਕਸਿੰਗ ਵਿਚ ਪੁਰਸ਼ਾਂ ਨੂੰ ਖਿਡਾਉਣ ਦੇ ਦੋਸ਼ਾਂ ਅਤੇ ਵਿਨੇਸ਼ ਫੋਗਾਟ ਦੇ ਭਾਰ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਹੁਣ ਖਬਰ ਆਈ ਹੈ ਕਿ ਇਕ ਤੈਰਾਕ ਨੂੰ ਇਸ ਲਈ ਵਾਪਸ ਉਸਦੇ ਦੇਸ਼ ਜਾਣ ਲਈ ਕਹਿ ਦਿੱਤਾ ਗਿਆ ਕਿਉਂਕਿ ਉਹ ਹੱਦ ਤੋਂ ਵੱਧ ਸੁੰਦਰ ਸੀ।

PunjabKesari

ਪੈਰਾਗਵੇ ਦੀ 20 ਸਾਲਾ ਤੈਰਾਕ ਲੁਆਨਾ ਓਲੋਂਸੋ ਦਾ ਜ਼ਿਆਦਾ ਸੁੰਦਰ ਹੋਣਾ ਉਸਦੇ ਲਈ ਮੁਸੀਬਤ ਬਣ ਗਿਆ ਹੈ। ਉਸ ਨੂੰ ਓਲੰਪਿਕ ਖੇਡ ਪਿੰਡ ਵਿਚ ਕਮਰਾ ਖਾਲੀ ਕਰਨ ਨੂੰ ਕਿਹਾ ਗਿਆ ਤੇ ਓਲੰਪਿਕ ਛੱਡ ਕੇ ਵਾਪਸ ਆਪਣੇ ਦੇਸ਼ ਪਰਤਣ ਨੂੰ ਕਹਿ ਦਿੱਤਾ ਗਿਆ।

ਇਕ ਰਿਪੋਰਟ ਮੁਤਾਬਕ ਓਲੰਪਿਕ ਵਿਚ ਹਿੱਸਾ ਲੈਣ ਪਹੁੰਚੇ ਪੈਰਾਗਵੇ ਦੇ ਹੀ ਕੁਝ ਖਿਡਾਰੀਆਂ ਨੇ ਅਧਿਕਾਰੀਆਂ ਨੂੰ ਲੁਆਨਾ ਦੀ ਸੁੰਦਰਤਾ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਕਿਹਾ ਗਿਆ ਕਿ ਉਸਦੀ ਸੁੰਦਰਤਾ ਸਾਰਿਆਂ ਦਾ ਧਿਆਨ ਭਟਕਾ ਰਹੀ ਹੈ। ਜਾਂਚ ਦਲ ਨੇ ਵੀ ਉਸ ਨੂੰ ਬੇਹੱਦ ਖੂਬਸੂਰਤ ਪਾਇਆ ਤੇ ਉਸ ਨੂੰ ਲੱਗਾ ਕਿ ਹੋਰਨਾਂ ਖਿਡਾਰੀਆਂ ਦੀ ਸ਼ਿਕਾਇਤ ਸਹੀ ਹੈ। ਅਜਿਹੇ ਵਿਚ ਲੁਆਨਾ ਨੂੰ ਵਾਪਸ ਉਸਦੇ ਦੇਸ਼ ਭੇਜ ਦਿੱਤਾ ਗਿਆ ਹੈ।

PunjabKesari

ਦਿਲਚਸਪ ਗੱਲ ਇਹ ਹੈ ਕਿ ਕੀ ਉਸ ਦੇ ਹੀ ਦੇਸ਼ ਦੇ ਖਿਡਾਰੀਆਂ ਨੂੰ ਪੈਰਿਸ ਪਹੁੰਚ ਕੇ ਹੀ ਇਹ ਪਤਾ ਲੱਗਾ ਹੈ ਕਿ ਉਸਦੀ ਟੀਮ ਮੇਟ ਇੰਨੀ ਵੱਧ ਸੁੰਦਰ ਹੈ। ਹਾਲਾਂਕਿ ਇਕ ਪੱਖ ਇਹ ਵੀ ਹੈ ਕਿ ਉਹ ਅਨੁਸ਼ਾਸਨਹੀਣਤਾ ਕਰਦੀ ਪਾਈ ਗਈ। ਇਹ ਵੀ ਕਿਹਾ ਗਿਆ ਕਿ ਉਹ ਭੜਕੀਲੇ ਕੱਪੜੇ ਪਹਿਨਦੀ ਰਹਿੰਦੀ ਸੀ, ਜਿਸ ਨਾਲ ਉਸਦੇ ਸਾਥੀ ਐਥਲੀਟਾਂ ਦਾ ਧਿਆਨ ਭਟਕਦਾ ਸੀ। ਉੱਥੇ ਹੀ, ਲੁਆਨਾ ਓਲੋਂਸੋ ਨੇ ਦਾਅਵਾ ਕੀਤਾ ਕਿ ਉਸ ’ਤੇ ਲਗਾਏ ਜਾ ਰਹੇ ਦੋਸ਼ ਗਲਤ ਹਨ।
 


author

Tarsem Singh

Content Editor

Related News