ਮਹਿਲਾ ਖਿਡਾਰਨਾਂ ਨਾਲ ਭੇਵਭਾਵ ਕਰ ਰਹੀ BCCI, ਪੁਰਸ਼ ਖਿਡਾਰੀਆਂ ਦੇ ਮੁਕਾਬਲੇ ਮਿਲਦੇ ਹਨ ਬਹੁਤ ਘੱਟ ਪੈਸੇ

01/16/2020 11:51:50 PM

ਨਵੀਂ ਦਿੱਲੀ— ਜਿੱਥੇ ਇਕ ਪਾਸੇ ਮਹਿਲਾਵਾਂ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ ਤੇ ਹਰ ਖੇਤਰ 'ਚ ਸਫਲਤਾਵਾਂ ਹਾਸਲ ਕਰ ਰਹੀਆਂ ਹਨ। ਇਸ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਮਹਿਲਾਵਾਂ ਦੇ ਨਾਲ ਭੇਦਭਾਵ ਕਰ ਰਹੀ ਹੈ। ਇਹ ਅਸੀਂ ਨਹੀਂ ਬਲਕਿ ਬੀ. ਸੀ. ਸੀ. ਆਈ. ਦੇ 2019-20 ਦੇ ਸਾਲਾਨਾ ਖਿਡਾਰੀ ਇਕਰਾਰਨਾਮੇ 'ਚ ਸਾਫ ਤੌਰ 'ਤੇ ਜ਼ਾਹਿਰ ਹੁੰਦਾ ਹੈ। ਬੀ. ਸੀ. ਸੀ. ਆਈ. ਦੇ 2019-20 ਦੇ ਸਾਲਾਨਾ ਖਿਡਾਰੀ ਇਕਰਾਰਨਾਮੇ 'ਚ ਪੁਰਸ਼ ਖਿਡਾਰੀਆਂ ਨੂੰ ਜਿੱਥੇ ਕਰੋੜਾਂ ਰੁਪਏ ਮਿਲ ਰਹੇ ਹਨ ਉੱਥੇ ਹੀ ਮਹਿਲਾ ਖਿਡਾਰਨਾਂ ਨੂੰ ਲੱਖਾਂ ਰੁਪਏ ਨਾਲ ਸੰਤੋਸ਼ ਕਰਨਾ ਪਿਆ।
ਭਾਰਤੀ ਪੁਰਸ਼ ਟੀਮ ਦੀ ਤੁਲਨਾ 'ਚ ਮਹਿਲਾ ਟੀਮ 'ਚ 'ਏ ਪਲੱਸ ਗ੍ਰੇਡ' ਨਹੀਂ ਹੈ ਪਰ ਜਿੱਥੇ ਭਾਰਤੀ ਪੁਰਸ਼ 'ਏ ਗ੍ਰੇਡ' 'ਚ ਖਿਡਾਰੀਆਂ ਨੂੰ 5 ਕਰੋੜ ਮਿਲਣਗੇ ਤੇ ਮਹਿਲਾ ਏ ਗ੍ਰੇਡ ਖਿਡਾਰੀਆਂ ਨੂੰ ਸਿਰਫ 50 ਲੱਖ ਰੁਪਏ ਮਿਲਣਗੇ। ਪੁਰਸ਼ ਬੀ ਗ੍ਰੇਡ ਤੇ ਸੀ ਗ੍ਰੇਡ ਦੇ ਖਿਡਾਰੀਆਂ ਨੂੰ ਕ੍ਰਮਵਾਰ 3 ਤੇ 1 ਕਰੋੜ ਸਾਲਾਨਾ ਮਿਲੇਗਾ ਪਰ ਮਹਿਲਾ ਬੀ ਤੇ ਸੀ ਗ੍ਰੇਡ ਦੀਆਂ ਖਿਡਾਰਨਾਂ ਦੇ ਕ੍ਰਮਵਾਰ 30 ਲੱਖ ਤੇ 10 ਲੱਖ ਰੁਪਏ ਹਨ।

PunjabKesari
ਹੁਣ ਇਨ੍ਹਾਂ ਅੰਕੜਿਆਂ ਤੋਂ ਇਹ ਸਾਫ ਹੁੰਦਾ ਹੈ ਕਿ ਬੀ. ਸੀ. ਸੀ. ਆਈ. ਭਾਰਤੀ ਪੁਰਸ਼ ਤੇ ਮਹਿਲਾ ਦੇ ਨਾਲ ਭੇਦਭਾਵ ਕਰ ਰਹੀ ਹੈ। ਹਾਲਾਂਕਿ ਅਜਿਹਾ ਪਹਿਲੀ ਬਾਰ ਨਹੀਂ ਹੈ ਜੋ ਇਸ ਤਰ੍ਹਾਂ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਬੀ. ਸੀ. ਸੀ. ਆਈ. ਪੁਰਸ਼ਾਂ ਦੇ ਮੁਕਾਬਲੇ ਮਹਿਲਾ ਖਿਡਾਰਨਾਂ ਨਾਲ ਭੇਦਭਾਵ ਕਰਦਾ ਆਇਆ ਹੈ।
ਭਾਰਤੀ ਪੁਰਸ਼ ਖਿਡਾਰੀਆਂ ਨੂੰ ਗ੍ਰੇਡ ਦੇ ਹਿਸਾਬ ਨਾਲ ਮਿਲਦੇ ਹਨ ਇੰਨ੍ਹੇ ਪੈਸੇ
ਏ ਪਲੱਸ ਗ੍ਰੇਡ— 7 ਕਰੋੜ ਰੁਪਏ
ਏ ਗ੍ਰੇਡ— 5 ਕਰੋੜ ਰੁਪਏ
ਬੀ ਗ੍ਰੇਡ— 3 ਕਰੋੜ ਰੁਪਏ
ਸੀ ਗ੍ਰੇਡ— ਇਕ ਕਰੋੜ ਰੁਪਏ
ਭਾਰਤੀ ਮਹਿਲਾ ਖਿਡਾਰਨਾਂ ਨੂੰ ਗ੍ਰੇਡ ਦੇ ਹਿਸਾਬ ਨਾਲ ਮਿਲਦੇ ਹਨ ਇੰਨ੍ਹੇ ਪੈਸੇ
ਏ ਗ੍ਰੇਡ— 50 ਲੱਖ ਰੁਪਏ
ਬੀ ਗ੍ਰੇਡ— 30 ਲੱਖ ਰੁਪਏ
ਸੀ ਗ੍ਰੇਡ— 10 ਲੱਖ ਰੁਪਏ


Gurdeep Singh

Content Editor

Related News