ਸ਼੍ਰੀਲੰਕਾ ਤੋਂ ਹਾਰ ਦੇ ਬਾਅਦ ਬੰਗਲਾਦੇਸ਼ ''ਤੇ ਡਿੱਗੀ ICC ਦੀ ਗਾਜ, ਜਾਣੋ ਪੂਰਾ ਮਾਮਲਾ

07/28/2019 10:54:20 AM

ਸਪੋਰਟਸ ਡੈਸਕ— ਆਈ  ਸੀ ਸੀ ਨੇ ਬੰਗਲਾਦੇਸ਼ ਦੀ ਟੀਮ ਦੇ ਕਪਤਾਨ ਸਮੇਤ ਪੂਰੀ ਟੀਮ 'ਤੇ ਸਲੋਅ ਓਵਰ ਰੇਟ ਕਾਰਨ ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ। ਸ਼ੁੱਕਰਵਾਰ ਨੂੰ ਕੋਲੰਬੋ 'ਚ ਖੇਡੇ ਗਏ ਮੁਕਾਬਲੇ 'ਚ ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 91 ਦੌੜਾਂ ਨਾਲ ਹਰਾਇਆ। ਤਮੀਮ ਇਕਬਾਲ ਦੀ ਕਪਤਾਨੀ 'ਚ ਉਤਰੀ ਬੰਗਲਾਦੇਸ਼ ਦੀ ਟੀਮ ਸ਼੍ਰੀਲੰਕਾਈ ਟੀਮ ਅੱਗੇ ਅਸਫਲ ਸਾਬਤ ਹੋਈ।

ਜਦਕਿ ਸਮੇਂ ਤੋਂ ਨਿਰਧਾਰਤ ਓਵਰ ਪੂਰੇ ਨਹੀਂ ਕਰ ਸਕਣ ਦੀ ਵਜ੍ਹਾ ਨਾਲ ਮੈਚ ਰੈਫਰੀ ਕ੍ਰਿਸ ਬ੍ਰਾਡ ਨੇ ਇਸ ਨੂੰ ਨਿਯਮ ਦੀ ਉਲੰਘਣਾ ਮੰਨਿਆ ਅਤੇ ਬੰਗਲਾਦੇਸ਼ੀ ਟੀਮ 'ਤੇ ਮੈਚ ਫੀਸ ਦਾ ਜੁਰਮਾਨਾ ਲਗਾਇਆ। ਕਪਤਾਨ ਤਮੀਮ 'ਤੇ ਮੈਚ ਫੀਸ ਦਾ 40 ਫੀਸਦੀ ਅਤੇ ਟੀਮ ਦੇ ਬਾਕੀ ਖਿਡਾਰੀਆਂ 'ਤੇ 20 ਫੀਸਦੀ ਜੁਰਮਾਨਾ ਲਗਾਇਆ। ਮੈਚ 'ਚ ਤਮੀਮ ਨੇ ਬਤੌਰ ਕਪਤਾਨ ਡੈਬਿਊ ਕੀਤਾ ਸੀ, ਉਹ ਬੰਗਲਾਦੇਸ਼ ਵੱਲੋਂ ਕਪਤਾਨੀ ਕਰਨ ਵਾਲੇ 14ਵੇਂ ਖਿਡਾਰੀ ਬਣੇ, ਜਿਸ 'ਚ ਬੰਗਲਾਦੇਸ਼ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਮੈਚ 'ਚ ਸ਼੍ਰੀਲੰਕਾਈ ਗੇਂਦਬਾਜ਼ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਮੈਚ 'ਚ ਸ਼੍ਰੀਲੰਕਾਈ ਗੇਂਦਬਾਜ਼ ਲਸਿਥ ਮਲਿੰਗਾ ਨੇ ਤਿੰਨ ਵਿਕਟਾਂ ਲੈਕੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।

Tarsem Singh

This news is Content Editor Tarsem Singh