ਸਾਲਟ-ਕੋਹਲੀ ਦੇ ਅਰਧ ਸੈਂਕੜੇ, ਬੈਂਗਲੁਰੂ ਨੇ ਰਾਜਸਥਾਨ ਨੂੰ 9 ਵਿਕਟਾਂ ਨਾਲ ਹਰਾਇਆ
Sunday, Apr 13, 2025 - 06:53 PM (IST)

ਪੋਰਟਸ ਡੈਸਕ : ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਂਲਜਰਜ਼ ਬੈਂਗਲੁਰੂ ਵਿਚਾਲੇ ਆਈਪੀਐਲ 2025 ਦਾ 28ਵਾਂ ਮੈਚ ਅੱਜ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ 'ਚ ਬੈਂਗਲੂਰੂ ਨੇ ਰਾਜਸਥਾਨ ਨੂੰ 9 ਵਿਕਟਾਂ ਨਾਲ ਹਰਾਇਆ। ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਟੀਮ ਨੂੰ ਵੱਡਾ ਝਟਕਾ, ਇਹ ਧਾਕੜ ਕ੍ਰਿਕਟਰ IPL 'ਚੋਂ ਹੋਇਆ ਬਾਹਰ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ 'ਚ 4 ਵਿਕਟਾਂ ਗੁਆ ਕੇ 173 ਦੌੜਾਂ ਬਣਾਈਆਂ ਤੇ ਬੈਂਗਲੁਰੂ ਨੂੰ ਜਿੱਤ ਲਈ 174 ਦੌੜਾਂ ਦਾ ਟੀਚਾ ਦਿੱਤਾ। ਰਾਜਸਥਾਨ ਲਈ ਯਸ਼ਸਵੀ ਜਾਇਸਵਾਲ ਨੇ 75 ਦੌੜਾਂ, ਰਿਆਨ ਪਰਾਗ ਨੇ 30 ਦੌੜਾਂ, ਧਰੁਵ ਜੁਰੇਲ ਨੇ 35 ਦੌੜਾਂ, ਕਪਤਾਨ ਸੰਜੂ ਸੈਮਸਨ ਨੇ 15 ਦੌੜਾਂ, ਸ਼ਿਮਰੋਨ ਹੇਟਮਾਇਰ ਨੇ 9 ਦੌੜਾਂ ਬਣਾਈਆਂ।ਬੈਂਗਲੁਰੂ ਲਈ ਭੁਵਨੇਸ਼ਵਰ ਕੁਮਾਰ ਨੇ 1, ਯਸ਼ ਦਿਆਲ ਨੇ 1, ਜੋਸ਼ ਹੇਜ਼ਲਵੁੱਡ ਨੇ 1 ਤੇ ਕਰੁਣਾਲ ਪੰਡਯਾ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਸਫੈਦ ਗੇਂਦ ਦੇ ਰੂਪ ਦਾ ਬਾਦਸ਼ਾਹ ਸਾਬਤ ਹੋ ਰਿਹੈ ਕੇ. ਐੱਲ. ਰਾਹੁਲ
ਟੀਚੇ ਦਾ ਪਿੱਛਾ ਕਰਦੇ ਹੋਏ ਬੈਂਗਲੁਰੂ ਨੇ 17.3 ਓਵਰਾਂ 'ਚ 1 ਵਿਕਟ ਗੁਆ ਕੇ 175 ਦੌੜਾਂ ਬਣਾਈਆਂ ਤੇ 9 ਵਿਕਟਾਂ ਨਾਲ ਮੈਚ ਜਿੱਤ ਲਿਆ। ਬੈਂਗਲੁਰੂ ਲਈ ਵਿਰਾਟ ਕੋਹਲੀ ਨੇ 62 ਦੌੜਾਂ, ਫਿਲਿਪ ਸਾਲਟ ਨੇ 65 ਦੌੜਾਂ ਤੇ ਦੇਵਦੱਤ ਪੱਡੀਕਲ ਨੇ 40 ਦੌੜਾਂ ਬਣਾਈਆਂ। ਰਾਜਸਥਾਨ ਲਈ ਕੁਮਾਰ ਕਾਰਤੀਕੇਅ ਨੇ 1 ਵਿਕਟ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8