ਰੋਇੰਗ ਮੁਕਾਬਲੇ ''ਚ ਬਲਰਾਜ ਪੰਵਾਰ ਫਾਈਨਲ ਡੀ ''ਚ ਪਹੁੰਚੇ
Wednesday, Jul 31, 2024 - 03:01 PM (IST)

ਪੈਰਿਸ- ਭਾਰਤੀ ਰੋਵਰ ਬਲਰਾਜ ਪੰਵਾਰ ਪੈਰਿਸ ਓਲੰਪਿਕ 2024 ਵਿੱਚ ਬੁੱਧਵਾਰ ਨੂੰ ਪੁਰਸ਼ ਸਿੰਗਲ ਸਕਲਸ ਸੈਮੀਫਾਈਨਲ ਸੀ/ਡੀ ਵਿੱਚ 7:04.97 ਦੇ ਸਮੇਂ ਨਾਲ ਛੇਵੇਂ ਸਥਾਨ ਨਾਲ ਫਾਈਨਲ ਡੀ ਵਿੱਚ ਪਹੁੰਚ ਗਿਆ। ਭਾਰਤ ਦੇ ਇਕਲੌਤੇ ਰੋਵਰ ਪੰਵਾਰ ਨੇ ਅੱਜ ਇੱਥੇ ਹੋਏ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਡੀ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਹੁਣ 25 ਸਾਲਾ ਫੌਜੀ ਸਿਪਾਹੀ ਪੰਵਾਰ ਸ਼ਨੀਵਾਰ ਨੂੰ ਦੁਪਹਿਰ 2 ਵਜੇ ਤਮਗੇ ਲਈ ਮੁਕਾਬਲਾ ਕਰਨਗੇ।