ਬੈਡਮਿੰਟਨ ਕੋਚ ਜਾਂ ਹੈਵਾਨ! ਨਾਬਾਲਗ ਨਾਲ ਟੱਪੀਆਂ ਹੱਦਾਂ, ਫੋਨ ''ਤੋਂ ਮਿਲੀਆਂ...
Sunday, Apr 06, 2025 - 07:35 PM (IST)

ਬੈਂਗਲੁਰੂ- ਬੈਂਗਲੁਰੂ ਦੇ ਹੁਲੀਮਾਵੂ ਇਲਾਕੇ 'ਚ ਬਾਲ ਸ਼ੋਸ਼ਨ ਦਾ ਇਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ 26 ਸਾਲਾ ਬੈਡਮਿੰਟਨ ਕੋਚ ਨੂੰ 16 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਅਤੇ ਹੋਰ ਲੜਕੀਆਂ ਦੀਆਂ ਨਿਓਡ ਤਸਵੀਰਾਂ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀ ਸੁਰੇਸ਼ ਬਾਲਾਜੀ ਤਾਮਿਲਨਾਡੂ ਦਾ ਰਹਿਣ ਵਾਲਾ ਹੈ। ਜੋ ਸਥਾਨਿਕ ਸਿਖਲਾਈ ਕੇਂਦਰ 'ਚ ਕੋਚ ਦੇ ਤੌਰ 'ਤੇ ਕੰਮ ਕਰ ਰਿਹਾ ਸੀ। ਪੀੜਿਤਾਂ 2 ਸਾਲ ਪਹਿਲਾ ਉਸ ਤੋਂ ਕੋਚਿੰਗ ਲੈਣ ਆਈ ਸੀ।
ਸਿਖਲਾਈ ਦੇ ਬਹਾਨੇ ਉਹ ਵਾਰ ਵਾਰ ਲੜਕੀ ਨੂੰ ਆਪਣੇ ਘਰ ਲੈ ਜਾਂਦਾ ਸੀ ਅਤੇ ਚੁੱਪ ਰਹਿਣ ਦੀ ਧਮਕੀ ਦੇ ਕੇ ਉਸ ਨਾਲ ਰੇਪ ਕਰਦਾ ਸੀ। ਇਹ ਹਰਕਤ ਉਸ ਸਮੇਂ ਸਾਹਮਣੇ ਆਈ ਜਦੋਂ ਛੁੱਟੀਆਂ 'ਚ ਆਪਣੀ ਦਾਦੀ ਨੂੰ ਮਿਲਣ ਗਈ ਲੜਕੀ ਨੇ ਗਲਤੀ ਨਾਲ ਆਪਣੀ ਦਾਦੀ ਦੇ ਫੋਨ ਤੋਂ ਕੋਚ ਨੂੰ ਨਿਓਡ ਤਸਵੀਰਾਂ ਭੇਜ ਦਿੱਤੀਆਂ। ਇਸ ਤੋਂ ਹੈਰਾਨ ਹੋ ਕੇ ਦਾਦੀ ਨੇ ਬੱਚੀ ਦੇ ਮਾਤਾ ਪਿਤਾ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਸ ਸ਼ਿਕਾਇਤ ਦਰਜ ਕੀਤੀ ਗਈ।
ਹੁਲੀਮਾਵੂ ਪੁਲਸ ਨੇ ਸੁਰੇਸ਼ ਬਾਲਾਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ। ਇਸ ਤੋਂ ਬਾਅਦ ਹੈਰਾਨ ਕਰਨ ਵਾਲੇ ਖੁਲਾਸੇ ਇਹ ਹੋਏ ਕਿ ਉਸ ਦੇ ਫੋਨ 'ਚ 13 ਤੋਂ 16 ਸਾਲ ਦੀ ਉਮਰ ਦੀਆਂ 8 ਨਬਾਲਿਗ ਲੜਕੀਆਂ ਦੀਆਂ ਨਿਓਡ ਤਸਵੀਰਾਂ ਅਤੇ ਵੀਡੀਓ ਬਰਾਮਦ ਹੋਇਆ। ਜਾਂਚ ਤੋਂ ਪਤਾ ਲੱਗਿਆ ਕਿ ਕੋਚ ਨੇ ਸਿਖਲਾਈ ਸੇਂਟਰ ਦੀਆਂ ਕਈ ਲੜਕੀਆਂ ਨਾਲ ਸ਼ੋਸ਼ਣ ਕੀਤਾ ਹੋਵੇਗਾ।ਦੋਸ਼ੀ ਨੂੰ 8 ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ ਅਤੇ ਪੀੜਿਤਾ ਦਾ ਬਿਆਨ ਦਰਜ ਕੀਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਆਗੇ ਦੀ ਕਾਰਵਾਈ ਜਾਰੀ ਹੈ ਅਤੇ ਹੋਰ ਵੀ ਪੀੜਿਤ ਲੜਕੀਆਂ ਸਾਹਮਣੇ ਆ ਸਕਦੀਆਂ ਹਨ।