ਪਾਵਰਪਲੇਅ ’ਚ ਰੋਹਿਤ ਵਿਰੁੱਧ ਨਾਰਾਇਣ ਦਾ ਇਸਤੇਮਾਲ ਨਾ ਕਰਨਾ ਰਹਾਨੇ ਦੀ ਖਰਾਬ ਕਪਤਾਨੀ : ਹਰਭਜਨ

Tuesday, Mar 31, 2026 - 02:00 PM (IST)

ਪਾਵਰਪਲੇਅ ’ਚ ਰੋਹਿਤ ਵਿਰੁੱਧ ਨਾਰਾਇਣ ਦਾ ਇਸਤੇਮਾਲ ਨਾ ਕਰਨਾ ਰਹਾਨੇ ਦੀ ਖਰਾਬ ਕਪਤਾਨੀ : ਹਰਭਜਨ

ਨਵੀਂ ਦਿੱਲੀ– ਭਾਰਤ ਦੇ ਸਾਬਕਾ ਆਫ ਸਪਿੰਨਰ ਹਰਭਜਨ ਸਿੰਘ ਨੇ ਮੁੰਬਈ ਇੰਡੀਅਨਜ਼ ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਦੇ ਦੌਰਾਨ ਰੋਹਿਤ ਸ਼ਰਮਾ ਵਿਰੁੱਧ ਸੁਨੀਲ ਨਾਰਾਇਣ ਦਾ ਇਸਤੇਮਾਲ ਨਾ ਕਰਨ ਨੂੰ ਲੈ ਕੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ) ਦੇ ਕਪਤਾਨ ਅਜਿੰਕਯ ਰਹਾਨੇ ਦੀ ਆਲੋਚਨਾ ਕੀਤੀ। ਰੋਹਿਤ ਤੂਫਾਨੀ ਬੱਲੇਬਾਜ਼ੀ ਕਰ ਰਿਹਾ ਸੀ, ਉਸ ਨੇ 38 ਗੇਂਦਾਂ ’ਚ 78 ਦੌੜਾਂ ਬਣਾਈਆਂ ਅਤੇ ਸਲਾਮੀ ਜੋੜੀਦਾਰ ਰਿਆਨ ਰਿਕਲਟਨ (81 ਦੌੜਾਂ) ਦੇ ਨਾਲ 72 ਗੇਂਦਾਂ ’ਚ 148 ਦੌੜਾਂ ਦੀ ਸਾਂਝੇਦਾਰੀ ਕੀਤੀ। ਤਦ ਰਹਾਨੇ ਨੇ ਨਾਰਾਇਣ ਦਾ ਇਸਤੇਮਾਲ ਨਹੀਂ ਕੀਤਾ ਜਦਕਿ ਮੁੰਬਈ ਇੰਡੀਅਨਜ਼ ਦੇ ਇਸ ਸਟਾਰ ਖਿਡਾਰੀ ਦੇ ਵਿਰੁੱਧ ਇਸ ਗੇਂਦਬਾਜ਼ ਦਾ ਰਿਕਾਰਡ ਬਹੁਤ ਚੰਗਾ ਰਿਹਾ ਹੈ।

ਹਰਭਜਨ ਨੇ ਕਿਹਾ, ‘‘ਸਭ ਤੋਂ ਚੰਗਾ ਮੁਕਾਬਲਾ ਇਹ ਹੁੰਦਾ ਕਿ ਪਾਵਰਪਲੇਅ ’ਚ ਨਾਰਾਇਣ ਤੋਂ ਗੇਂਦਬਾਜ਼ੀ ਕਰਵਾਈ ਜਾਂਦੀ, ਘੱਟੋ-ਘੱਟ ਇਕ ਜਾਂ ਦੋ ਓਵਰ ਤਾਂ ਜ਼ਰੂਰ ਤਾਂ ਜੋ ਰੋਹਿਤ ਨੂੰ ਸ਼ੁਰੂਆਤ ’ਚ ਹੀ ਨਿਸ਼ਾਨਾ ਬਣਾਇਆ ਜਾ ਸਕਦਾ। ਵਿਕਟ ਲੈ ਕੇ ਮੁੰਬਈ ’ਤੇ ਦਬਾਅ ਬਣਾਉਣ ਦਾ ਉਸ ਕੋਲ ਇਹੀ ਸਭ ਤੋਂ ਚੰਗਾ ਮੌਕਾ ਸੀ। ਸਗੋਂ ਨਾਰਾਇਣ ਨੇ ਆਪਣੇ ਕੋਟੇ ਦੇ ਪੂਰੇ ਓਵਰ ਵੀ ਨਹੀਂ ਕੀਤੇ, ਜਿਸ ਤੋਂ ਪਤਾ ਲੱਗਦਾ ਹੈ ਕਿ ਕਪਤਾਨੀ ਉਸ ਪੱਧਰ ਦੀ ਨਹੀਂ ਸੀ।’’


author

Tarsem Singh

Content Editor

Related News