ਆਸਟਰੇਲੀਅਨ ਓਪਨ : ਫੈਡਰਰ ਹਾਰਦੇ-ਹਾਰਦੇ ਬਚਿਆ

01/25/2020 1:16:51 AM

ਮੈਲਬੋਰਨ— 20 ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਆਪਣਾ ਸਾਰਾ ਤਜਰਬਾ ਲਾਉਂਦੇ ਹੋਏ ਜਾਨ ਮਿਲਮੈਨ ਵਿਰੁੱਧ 4 ਘੰਟੇ ਤੋਂ ਵੱਧ ਸਮੇਂ ਤਕ ਚੱਲੇ ਮੁਕਾਬਲੇ ਵਿਚ 5 ਸੈੱਟਾਂ ਵਿਚ ਜਿੱਤ ਹਾਸਲ ਕੀਤੀ ਤੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਤੀਜੀ ਸੀਡ ਫੈਡਰਰ ਨੇ ਹਾਰ ਦੇ ਕੰਢੇ ਤੋਂ ਹੈਰਾਨੀਜਨਕ ਵਾਪਸੀ ਕਰਦਿਆਂ ਮਿਲਮੈਨ ਨੂੰ 4 ਘੰਟੇ 3 ਮਿੰਟ ਵਿਚ 4-6, 7-6, 6-4, 4-6, 7-6 ਨਾਲ ਹਰਾਇਆ। ਫੈਡਰਰ ਫੈਸਲਾਕੁੰਨ ਸੈੱਟ ਦੇ ਟਾਈਬ੍ਰੇਕ ਵਿਚ 4-8 ਨਾਲ ਪਿੱਛੇ ਹੋ ਗਿੱਅ ਸੀ ਤੇ ਅਜਿਹਾ ਲੱਗ ਰਿਹਾ ਸੀ ਕਿ ਉਹ ਵੀ ਉਲਟਫੇਰ ਦਾ ਸ਼ਿਕਾਰ ਹੋ ਜਾਵੇਗਾ ਪਰ ਟੈਨਿਸ ਦੇ ਇਸ ਲੀਜੈਂਡ ਖਿਡਾਰੀ ਨੇ ਫਿਰ ਲਗਾਤਾਰ 6 ਅੰਕ ਲੈ ਕੇ ਟਾਈਬ੍ਰੇਕਰ 10-8 ਨਾਲ ਜਿੱਤ ਕੇ ਆਖਰੀ-16 ਵਿਚ ਜਗ੍ਹਾ ਬਣਾ ਲਈ।


Gurdeep Singh

Content Editor

Related News