ਅਸਟ੍ਰੇਲੀਆਈ ਕ੍ਰਿਕਟ ਗਲੇਨ ਮੈਕਸਵੈੱਲ ਕੋਰੋਨਾ ਪਾਜ਼ੇਟਿਵ

Wednesday, Jan 05, 2022 - 12:04 PM (IST)

ਅਸਟ੍ਰੇਲੀਆਈ ਕ੍ਰਿਕਟ ਗਲੇਨ ਮੈਕਸਵੈੱਲ ਕੋਰੋਨਾ ਪਾਜ਼ੇਟਿਵ

ਮੈਲਬੌਰਨ (ਭਾਸ਼ਾ) : ਅਸਟ੍ਰੇਲੀਆ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਬਿਗ ਬੈਸ਼ ਲੀਗ ਟੀ20 ਕ੍ਰਿਕਟ ਟੂਰਨਾਮੈਂਟ ਵਿਚ ਸੰਕ੍ਰਮਣ ਦੇ ਸ਼ਿਕਾਰ ਉਹ 13ਵੇਂ ਖਿਡਾਰੀ ਹਨ। ਮੈਕਸਵੈੱਲ ਬਿਗ ਬੈਸ਼ ਲੀਗ ਵਿਚ ਮੈਲਬੌਰਨ ਸਟਾਰਸ ਦੇ ਕਪਤਾਨ ਹਨ। ਉਨ੍ਹਾਂ ਦੇ ਸੰਕ੍ਰਮਿਤ ਹੋਣ ਦੀ ਪੁਸ਼ਟੀ ਬੁੱਧਵਾਰ ਸਵੇਰੇ ਰੈਪਿਡ ਐਂਟੀਜਨ ਟੈਸਟ ਵਿਚ ਹੋਈ। ਉਨ੍ਹਾਂ ਨੇ ਸੋਮਵਾਰ ਨੂੰ ਰੇਨੇਗਾਡੇਸ ਦੇ ਖ਼ਿਲਾਫ਼ ਆਪਣੀ ਟੀਮ ਦੇ ਮੈਚ ਦੇ ਬਾਅਦ ਜਾਂਚ ਕਰਾਈ ਸੀ।

ਉਨ੍ਹਾਂ ਨੇ ਪੀ.ਸੀ.ਆਰ. ਟੈਸਟ ਕਰਾਇਆ ਹੈ, ਜਿਸ ਦੇ ਨਤੀਜੇ ਦਾ ਇੰਤਜ਼ਾਰ ਹੈ। ਇਸ ਦੌਰਾਨ ਬੀ.ਬੀ.ਐਲ. ਵਿਚ ਕੋਰੋਨਾ ਮਾਮਲਿਆਂ ਦਾ ਆਉਣਾ ਲਗਾਤਾਰ ਜਾਰੀ ਹੈ। ਰੇਨੇਗਾਡੇਸ ਟੀਮ ਵਿਚ ਵੀ ਇਕ ਮਾਮਲਾ ਸਾਹਮਣੇ ਆਇਆ ਹੈ ਅਤੇ ਉਹ ਪੰਜਵਾਂ ਕਲੱਬ ਹੈ, ਜਿਸ ਵਿਚ ਕੋਰੋਨਾ ਪਾਜ਼ੇਟਿਵ ਮਾਮਲੇ ਪਾਏ ਗਏ ਹਨ। ਇਸ ਤੋਂ ਪਹਿਲਾਂ ਕੋਰੋਨਾ ਮਾਮਲਿਆਂ ਕਾਰਨ ਬ੍ਰਿਸਬੇਨ ਹੀਟਸ ਨੇ ਮੰਗਲਵਾਰ ਨੂੰ ਸਿਡਨੀ ਸਿਕਸਰਸ ਖ਼ਿਲਾਫ਼ ਮੈਚ ਨਹੀਂ ਖੇਡਿਆ ਸੀ।
 


author

cherry

Content Editor

Related News