ਟੀ20 ਵਿਸ਼ਵ ਕੱਪ 2021 ਦੇ ਲਈ ਆਸਟਰੇਲੀਆਈ ਟੀਮ ਦਾ ਐਲਾਨ, ਵੱਡੇ ਖਿਡਾਰੀਆਂ ਦੀ ਹੋਈ ਵਾਪਸੀ

08/19/2021 8:29:51 PM

ਨਵੀਂ ਦਿੱਲੀ- ਆਸਟਰੇਲੀਆ ਦੇ ਰਾਸ਼ਟਰੀ ਚੋਣ ਪੈਨਲ ਨੇ ਯੂ. ਏ. ਈ. ਅਤੇ ਓਮਾਨ ਵਿਚ ਹੋਣ ਵਾਲੇ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਦੇ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਆਰੋਨ ਫਿੰਚ, ਸਟੀਵ ਸਮਿੱਥ, ਡੇਵਿਡ ਵਾਰਨਰ, ਪੇਟ ਕਮਿੰਸ ਅਤੇ ਗਲੇਨ ਮੈੱਕਸਵੈਲ ਦਾ ਨਾਂ ਸਾਮਲ ਹੈ। ਇਸ ਦੇ ਨਾਲ ਹੀ ਅਨਕੈਪਡ ਵੈਸਟ ਆਸਟਰੇਲੀਆਈ ਜੋਸ਼ ਇੰਗਲਿੰਸ ਨੂੰ ਮੈਥਿਊ ਵੇਡ ਦੇ ਬੈਕ-ਅਪ ਵਿਕਟਕੀਪਰ ਦੇ ਰੂਪ ਵਿਚ ਟੀਮ ਵਿਚ ਰੱਖਿਆ ਗਿਆ ਹੈ।
ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਕਰੇਗਾ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ


ਚੋਣਕਰਤਾਵਾਂ ਦੇ ਚੇਅਰਮੈਨ ਜਾਰਜ ਬੇਲੀ ਨੇ ਇਕ ਬਿਆਨ ਵਿਚ ਕਿਹਾ ਕਿ ਜੋਸ਼ ਕੁਝ ਸਮੇਂ ਦੇ ਲਈ ਸਫੇਦ ਗੇਂਦ ਵਾਲੇ ਕ੍ਰਿਕਟ ਵਿਚ ਆਪਣੇ ਪ੍ਰਦਰਸ਼ਨ ਦੇ ਨਾਲ ਸਾਡੇ ਰਡਾਰ 'ਤੇ ਰਹੇ ਹਨ ਅਤੇ ਹਾਲ ਹੀ ਵਿਚ ਵਿਟੈਲਿਟੀ ਬਲਾਸਟ ਵਿਚ ਉਨ੍ਹਾਂ ਨੇ ਰਨ ਚਾਰਟ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਅਨੁਕੂਲਤਾ ਸਮਰੱਥਾ, ਪਲਟਵਾਰ ਕਰਨ ਦੀ ਸਮਰੱਥਾ ਅਤੇ ਪਾਵਰ ਸਟ੍ਰਾਈਕ ਦੇ ਨਾਲ ਟੀਮ ਨੂੰ ਬੱਲੇਬਾਜ਼ੀ ਕ੍ਰਮ ਵਿਚ ਲਚੀਲਾਪਨ ਪ੍ਰਦਾਨ ਕਰਦਾ ਹੈ। ਉਹ ਇਕ ਅਜਿਹਾ ਖਿਡਾਰੀ ਹੈ, ਜਿਸ ਬਾਰੇ ਅਸੀਂ ਭਵਿੱਖ ਨੂੰ ਲੈ ਕੇ ਉਤਸ਼ਾਹਿਤ ਹਾਂ।

ਆਸਟਰੇਲੀਆ ਟੀਮ-
ਆਰੋਨ ਫਿੰਚ (ਕਪਤਾਨ), ਐਸ਼ਟਨ ਅਗਰ, ਪੈਟ ਕਮਿੰਸ (ਉਪ ਕਪਤਾਨ), ਜੋਸ਼ ਹੇਜਲਵੁੱਡ, ਮਿਸ਼ੇਲ ਮਾਰਸ਼, ਗਲੇਨ ਮੈੱਕਸਵੈਲ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ, ਮਿਸ਼ੇਲ ਸਵੇਪਸਨ, ਮੈਥਿਊ ਵੇਡ, ਡੇਵਿਡ ਵਾਰਨਰ, ਐਡਮ ਜ਼ੈਂਪਾ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh