ਅਰਸ਼ਦੀਪ ਸਿੰਘ ਦੀ ਗਰਲਫ੍ਰੈਂਡ ਨਾਲ ਵੀਡੀਓ ਵਾਇਰਲ! ਛਿੜੀ ਨਵੀਂ ਚਰਚਾ

Sunday, Apr 12, 2026 - 06:19 PM (IST)

ਅਰਸ਼ਦੀਪ ਸਿੰਘ ਦੀ ਗਰਲਫ੍ਰੈਂਡ ਨਾਲ ਵੀਡੀਓ ਵਾਇਰਲ! ਛਿੜੀ ਨਵੀਂ ਚਰਚਾ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇਨ੍ਹੀਂ ਦਿਨੀਂ ਮੈਦਾਨ 'ਤੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਆਈਪੀਐਲ 2026 ਦੇ ਰੁਝੇਵਿਆਂ ਦਰਮਿਆਨ ਅਰਸ਼ਦੀਪ ਦਾ ਨਾਂ ਪੰਜਾਬੀ ਮਾਡਲ ਅਤੇ ਅਦਾਕਾਰਾ ਸਮਰੀਨ ਕੌਰ ਨਾਲ ਜੋੜਿਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੋਵੇਂ ਏਅਰਪੋਰਟ 'ਤੇ ਇਕੱਠੇ ਨਜ਼ਰ ਆ ਰਹੇ ਹਨ, ਜਿਸ ਨੇ ਉਨ੍ਹਾਂ ਦੇ ਰਿਸ਼ਤੇ ਦੀਆਂ ਅਫਵਾਹਾਂ ਨੂੰ ਹੋਰ ਹਵਾ ਦੇ ਦਿੱਤੀ ਹੈ।

ਇਸ ਰਿਸ਼ਤੇ ਦੀ ਚਰਚਾ ਉਦੋਂ ਸ਼ੁਰੂ ਹੋਈ ਸੀ ਜਦੋਂ ਅਰਸ਼ਦੀਪ ਨੇ ਆਪਣੇ ਸਨੈਪਚੈਟ ਅਕਾਊਂਟ 'ਤੇ ਇਕ ਫੋਟੋ ਪੋਸਟ ਕੀਤੀ ਸੀ, ਜਿਸ ਵਿਚ ਉਹ ਇਕ ਕੁੜੀ ਦਾ ਹੱਥ ਫੜੀ ਨਜ਼ਰ ਆ ਰਹੇ ਸਨ। ਭਾਵੇਂ ਤਸਵੀਰ ਵਿੱਚ ਚਿਹਰਾ ਛੁਪਿਆ ਹੋਇਆ ਸੀ ਪਰ ਪ੍ਰਸ਼ੰਸਕਾਂ ਨੇ ਹੱਥ 'ਤੇ ਬਣੇ ਇੱਕ ਖਾਸ ਟੈਟੂ ਅਤੇ ਹੋਰ ਨਿਸ਼ਾਨਾਂ ਤੋਂ ਤੁਰੰਤ ਅੰਦਾਜ਼ਾ ਲਗਾ ਲਿਆ ਕਿ ਇਹ ਕੁੜੀ ਕੋਈ ਹੋਰ ਨਹੀਂ ਬਲਕਿ ਸਮਰੀਨ ਕੌਰ ਹੈ। ਹੁਣ ਏਅਰਪੋਰਟ 'ਤੇ ਇਕੱਠੇ ਦੇਖੇ ਜਾਣ ਤੋਂ ਬਾਅਦ ਪ੍ਰਸ਼ੰਸਕ ਇਸ ਰਿਸ਼ਤੇ ਨੂੰ ਲਗਭਗ ਪੱਕਾ ਮੰਨ ਰਹੇ ਹਨ।

ਇਹ ਵੀ ਪੜ੍ਹੋ- ਦਿੱਗਜ ਭਾਰਤੀ ਖਿਡਾਰੀ ਦਾ ਹੋਇਆ ਦੇਹਾਂਤ, ਕ੍ਰਿਕਟ ਜਗਤ 'ਚ ਸੋਗ ਦੀ ਲਹਿਰ

ਇਹ ਵੀ ਪੜ੍ਹੋ- 3 ਓਵਰਾਂ 'ਚ 9 ਵਿਕਟਾਂ...., ਇਸ ਗੇਂਦਬਾਜ਼ ਨੇ T20 ਇੰਟਰਨੈਸ਼ਨਲ 'ਚ ਰਚਿਆ ਇਤਿਹਾਸ

ਕੌਣ ਹੈ ਸਮਰੀਨ ਕੌਰ? 

ਸਮਰੀਨ ਕੌਰ ਗਲੈਮਰ ਦੀ ਦੁਨੀਆ ਦਾ ਜਾਣਿਆ-ਪਛਾਣਿਆ ਚਿਹਰਾ ਹੈ ਅਤੇ ਉਹ 'ਮਿਸ ਇੰਡੀਆ ਜੰਮੂ-ਕਸ਼ਮੀਰ' ਰਹਿ ਚੁੱਕੀ ਹੈ। ਉਨ੍ਹਾਂ ਨੇ ਬਾਲੀਵੁੱਡ ਫਿਲਮ '83' ਵਿੱਚ ਇੱਕ ਯਾਦਗਾਰ ਭੂਮਿਕਾ ਨਿਭਾਈ ਸੀ ਅਤੇ ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਆਈਪੀਐਲ 2026 ਦੌਰਾਨ ਸਮਰੀਨ ਨੂੰ ਕਈ ਵਾਰ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਦੀ ਟੀਮ ਨੂੰ ਸਪੋਰਟ ਕਰਦੇ ਹੋਏ ਦੇਖਿਆ ਗਿਆ, ਜਿਸ ਟੀਮ ਲਈ ਅਰਸ਼ਦੀਪ ਸਿੰਘ ਖੇਡਦੇ ਹਨ।

ਭਾਵੇਂ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਹਲਚਲ ਮਚਾਈ ਹੋਈ ਹੈ ਪਰ ਅਜੇ ਤੱਕ ਅਰਸ਼ਦੀਪ ਸਿੰਘ ਜਾਂ ਸਮਰੀਨ ਕੌਰ ਵਿੱਚੋਂ ਕਿਸੇ ਨੇ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਫਿਲਹਾਲ ਇਹ ਸਾਰਾ ਮਾਮਲਾ ਸੋਸ਼ਲ ਮੀਡੀਆ ਦੀਆਂ ਅਟਕਲਾਂ ਅਤੇ ਪ੍ਰਸ਼ੰਸਕਾਂ ਦੇ ਅੰਦਾਜ਼ਿਆਂ 'ਤੇ ਹੀ ਟਿਕਿਆ ਹੋਇਆ ਹੈ।

ਇਹ ਵੀ ਪੜ੍ਹੋ- ਜਿੱਤ ਦੇ ਬਾਵਜੂਦ ਵੀ ਗਾਇਕਵਾੜ ਨੂੰ ਮਿਲੀ ਸਜ਼ਾ, ਜਾਣੋ ਮੈਚ ਦੌਰਾਨ ਕੀ ਹੋਇਆ


author

Rakesh

Content Editor

Related News