ਅਰਸ਼ਦੀਪ ’ਚ ਪਹਿਲਾਂ ਵਰਗੀ ਧਾਰ ਨਹੀਂ ਦਿਸ ਰਹੀ : ਰਾਇਡੂ

Monday, May 25, 2026 - 03:16 PM (IST)

ਅਰਸ਼ਦੀਪ ’ਚ ਪਹਿਲਾਂ ਵਰਗੀ ਧਾਰ ਨਹੀਂ ਦਿਸ ਰਹੀ : ਰਾਇਡੂ

ਨਵੀਂ ਦਿੱਲੀ- ਅਰਸ਼ਦੀਪ ਸਿੰਘ ਦਾ ਆਈ. ਪੀ. ਐੱਲ. 2026 ਹੁਣ ਤੱਕ ਸਾਧਾਰਨ ਰਿਹਾ ਹੈ। ਪੰਜਾਬ ਕਿੰਗਜ਼ ਜਦੋਂ ਜਿੱਤ ਰਹੀ ਸੀ, ਉਦੋਂ ਵੀ ਉਹ ਆਪਣੀ ਸਰਵੋਤਮ ਲੈਅ ’ਚ ਨਹੀਂ ਦਿਸਿਆ ਤੇ ਜਦੋਂ ਟੀਮ ਲਗਾਤਾਰ ਹਾਰ ਰਹੀ ਸੀ, ਉਦੋਂ ਵੀ ਹਾਲਾਤ ਵੱਖਰੇ ਨਹੀਂ ਸਨ। ਸ਼ਨੀਵਾਰ ਨੂੰ ਲਖਨਊ ਸੁਪਰ ਜਾਇੰਟਸ ਵਿਰੁੱਧ ਪੰਜਾਬ ਨੇ ਆਖਿਰਕਾਰ 6 ਮੈਚਾਂ ਦੀ ਹਾਰ ਦਾ ਸਿਲਸਿਲਾ ਤੋੜਿਆ ਪਰ ਅਰਸ਼ਦੀਪ ਫਿਰ ਮਹਿੰਗਾ ਸਾਬਤ ਹੋਇਆ। ਅੰਬਾਤੀ ਰਾਇਡੂ ਨੇ ਉਸ ਦੀ ਲੈਂਥ ਨੂੰ ਸਮੱਸਿਆ ਦੱਸਿਆ ਜਦਕਿ ਮਾਰਕ ਬਾਊਚਰ ਨੇ ਥਕਾਵਟ ਨੂੰ ਖਰਾਬ ਪ੍ਰਦਰਸ਼ਨ ਦੀ ਵਜ੍ਹਾ ਮੰਨਿਆ।

ਲਖਨਊ ਨੇ ਸ਼ਨੀਵਾਰ ਨੂੰ 9.80 ਦੀ ਰਨ ਰੇਟ ਨਾਲ ਬੱਲੇਬਾਜ਼ੀ ਕੀਤੀ। ਉੱਥੇ ਹੀ, ਅਰਸ਼ਦੀਪ ਨੇ 17.33 ਦੀ ਇਕਾਨਮੀ ਨਾਲ ਦੌੜਾਂ ਦਿੱਤੀਆਂ ਤੇ ਉਸ ਨੂੰ ਆਖਰੀ ਓਵਰ ਵੀ ਨਹੀਂ ਮਿਲਿਆ।

ਰਾਇਡੂ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਉਸ ਦੀ ਲੈਂਥ ਸਭ ਤੋਂ ਵੱਡੀ ਸਮੱਸਿਆ ਹੈ। ਉਹ ਅਜਿਹਾ ਗੇਂਦਬਾਜ਼ ਨਹੀਂ ਹੈ ਜਿਸ ਨੂੰ ਬਹੁਤ ਜ਼ਿਆਦਾ ਸ਼ਾਟ ਗੇਂਦਾਂ ਸੁੱਟਣੀਆਂ ਚਾਹੀਦੀਆਂ ਹਨ। ਡੈੱਥ ਓਵਰਾਂ ’ਚ ਵੀ ਉਸ ਨੂੰ ਯਾਰਕਰ ਪਾਉਣੇ ਚਾਹੀਦੇ ਹਨ। ਨਵੀਂ ਗੇਂਦ ਨਾਲ ਵੀ ਉਸ ਨੇ ਫੁੱਲ ਲੈਂਥ ਗੇਂਦਾਂ ਪਾਈਆਂ। ਪਹਿਲੀ ਗੇਂਦ ਨੂੰ ਛੱਡ ਦੇਈਏ, ਜਿਹੜੀ ਕਵਰ ਦੇ ਜ਼ਰੀਏ ਚੌਕੇ ਦੇ ਲਈ ਗਈ ਤਾਂ ਉਸ ਦੀਆਂ ਫੁੱਲ ਲੈਂਥ ਗੇਂਦਾਂ ’ਤੇ ਉਨੀਆਂ ਦੌੜਾਂ ਨਹੀਂ ਬਣੀਆਂ ਜਿੰਨੀਆਂ ਸ਼ਾਟ ਆਫ ਲੈਂਥ ਜਾਂ ਸ਼ਾਟ ਗੇਂਦਾਂ ’ਤੇ ਬਣੀਆਂ।’’

ਉਸ ਨੇ ਕਿਹਾ ਕਿ ਅਰਸ਼ਦੀਪ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿਉਂਕਿ ਫਿਲਹਾਲ ਉਸ ਦੀ ਸ਼ਾਟ ਗੇਂਦ ’ਚ ਪਹਿਲਾਂ ਵਰਗੀ ਧਾਰ ਨਹੀਂ ਦਿਸ ਰਹੀ। ਸ਼ਾਇਦ ਸਰੀਰ ਥੱਕਿਆ ਹੋਇਆ ਹੈ ਜਾਂ ਕੁਝ ਮਹੀਨੇ ਪਹਿਲਾਂ ਵਰਗੀ ਊਰਜਾ ਨਹੀਂ ਬਚੀ ਪਰ ਇਸ ਦੀ ਭਰਪਾਈ ਉਸ ਨੂੰ ਫੁੱਲ ਲੈਂਥ ਗੇਂਦਬਾਜ਼ੀ ਕਰਕੇ ਕਰਨੀ ਪਵੇਗੀ।


author

Tarsem Singh

Content Editor

Related News