ਤੀਰਅੰਦਾਜ਼ ਪ੍ਰਵੀਨ ਜਾਧਵ ਪਹਿਲੇ ਦੌਰ ''ਚ ਹਾਰੇ, ਪੁਰਸ਼ ਸਿੰਗਲ ''ਚ ਭਾਰਤੀ ਚੁਣੌਤੀ ਖਤਮ
Thursday, Aug 01, 2024 - 04:49 PM (IST)

ਪੈਰਿਸ—ਭਾਰਤੀ ਤੀਰਅੰਦਾਜ਼ ਪ੍ਰਵੀਨ ਜਾਧਵ ਵੀਰਵਾਰ ਨੂੰ ਇੱਥੇ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਮੁਕਾਬਲੇ ਦੇ ਪਹਿਲੇ ਦੌਰ 'ਚ ਚੀਨ ਦੇ ਕਾਓ ਵੇਨਚਾਓ ਤੋਂ ਸਿੱਧੇ ਸੈੱਟਾਂ 'ਚ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਏ। ਜਾਧਵ ਨੂੰ ਰਾਊਂਡ ਆਫ 64 'ਚ 0-6 (28-29, 29-30 27-28) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਾਧਵ ਨੇ ਮੁਕਾਬਲੇ ਦੌਰਾਨ ਚਾਰ ਵਾਰ 10 ਅੰਕ ਬਣਾਏ ਪਰ ਚੀਨੀ ਤੀਰਅੰਦਾਜ਼ ਭਾਰਤੀ ਖਿਡਾਰੀ ਨੂੰ ਤਿੰਨੋਂ ਸੈੱਟਾਂ ਵਿੱਚ ਇੱਕ ਅੰਕ ਨਾਲ ਹਰਾਉਣ ਵਿੱਚ ਸਫ਼ਲ ਰਿਹਾ। ਜਾਧਵ ਦੀ ਹਾਰ ਨਾਲ ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਭਾਰਤ ਦੀ ਮੁਹਿੰਮ ਖਤਮ ਹੋ ਗਈ ਕਿਉਂਕਿ ਤਜਰਬੇਕਾਰ ਤਰੁਣਦੀਪ ਰਾਏ ਅਤੇ ਧੀਰਜ ਬੋਮਾਦੇਵਰਾ ਪਹਿਲਾਂ ਹੀ ਆਪਣੇ ਨਾਕਆਊਟ ਮੈਚ ਹਾਰ ਚੁੱਕੇ ਹਨ।
ਮਹਿਲਾ ਵਿਅਕਤੀਗਤ ਵਰਗ ਵਿੱਚ ਤਜਰਬੇਕਾਰ ਦੀਪਿਕਾ ਕੁਮਾਰੀ ਅਤੇ 18 ਸਾਲਾ ਭਜਨ ਕੌਰ ਦੀ ਦਾਅਵੇਦਾਰੀ ਬਰਕਰਾਰ ਹੈ। ਦੋਵੇਂ ਸ਼ਨੀਵਾਰ ਨੂੰ ਆਪਣੇ ਪ੍ਰੀ-ਕੁਆਰਟਰ ਫਾਈਨਲ ਮੈਚ ਖੇਡਣਗੀਆਂ। ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਕੁਆਰਟਰ ਫਾਈਨਲ ਵਿੱਚ ਹਾਰ ਕੇ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀਆਂ ਹਨ।