ਅਨਵਰ 4 ਮਹੀਨਿਆਂ ਲਈ ਪਾਬੰਦੀਸ਼ੁਦਾ, ਮੋਹਨ ਬਾਗਾਨ ਮੁਆਵਜ਼ੇ ਦਾ ਹੱਕਦਾਰ : AIFFPSC ਦਾ ਫੈਸਲਾ

Wednesday, Sep 11, 2024 - 10:36 AM (IST)

ਅਨਵਰ 4 ਮਹੀਨਿਆਂ ਲਈ ਪਾਬੰਦੀਸ਼ੁਦਾ, ਮੋਹਨ ਬਾਗਾਨ ਮੁਆਵਜ਼ੇ ਦਾ ਹੱਕਦਾਰ : AIFFPSC ਦਾ ਫੈਸਲਾ

ਕੋਲਕਾਤਾ– ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਨੇ ਮੰਗਲਵਾਰ ਨੂੰ ਭਾਰਤ ਦੇ ਕੌਮਾਂਤਰੀ ਖਿਡਾਰੀ ਅਨਵਰ ਅਲੀ ਨੂੰ ਮੋਹਨ ਬਾਗਾਨ ਦੇ ਨਾਲ ਆਪਣੇ ਚਾਰ ਸਾਲ ਦੇ ਕਰਾਰ ਨੂੰ ਨਾਜਾਇਜ਼ ਰੂਪ ਨਾਲ ਖਤਮ ਕਰਨ ਦਾ ‘ਦੋਸ਼ੀ’ ਮੰਨਦੇ ਹੋਏ ਰੱਖਿਆ ਲਾਈਨ ਦੇ ਇਸ ਖਿਡਾਰੀ ਨੂੰ ਕਲੱਬ ਫੁੱਟਬਾਲ ਤੋਂ ਚਾਰ ਮਹੀਨੇ ਲਈ ਸਸਪੈਂਡ ਕਰ ਦਿੱਤਾ ਹੈ।
ਏ. ਆਈ. ਐੱਫ. ਐੱਫ. ਨੇ ਇਸਦੇ ਨਾਲ ਹੀ ਕਿਹਾ ਕਿ ਇਸ ਮਾਮਲੇ ਵਿਚ ਮੋਹਨ ਬਾਗਾਨ 12.90 ਕਰੋੜ ਰੁਪਏ ਦੇ ਮੁਆਵਜ਼ੇ ਦਾ ਹੱਕਦਾਰ ਹੈ। ਏ. ਆਈ. ਐੱਫ. ਐੱਫ. ਦੀ ਪਲੇਅਰਸ ਸਟੇਟਸ ਕਮੇਟੀ (ਪੀ. ਐੱਸ. ਸੀ.) ਨੇ ਆਪਣੇ ਫੈਸਲੇ ਵਿਚ ਅਨਵਰ ਦੇ ਮੂਲ ਕਲੱਬ ਦਿੱਲੀ ਐੱਫ. ਸੀ. ਤੇ ਈਸਟ ਬੰਗਾਲ ਨੂੰ ਦੋ ਟਰਾਂਸਫਰ ਵਿੰਡੋ 2024-25 ਸਰਦ ਰੁੱਤ ਤੇ 2025-26 ਗਰਮ ਰੁੱਤ ਲਈ ਖਿਡਾਰੀਆਂ ਨੂੰ ਰਜਿਸਟ੍ਰੇਸ਼ਨ ਕਰਨ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਹੈ। ਅਨਵਰ ਨੇ ਮੋਹਨ ਬਾਗਾਨ ਦੇ ਨਾਲ ਆਪਣੇ ਕਰਾਰ ਨੂੰ ਖੁਦ ਖਤਮ ਕਰ ਕੇ ਈਸਟ ਬੰਗਲਾਦੇਸ਼ ਦੇ ਨਾਲ 5 ਸਾਲ ਦਾ ਕਰਾਰ ਕਰ ਲਿਆ ਸੀ।
ਇਸ ਤੋਂ ਬਾਅਦ ਮੋਹਨ ਬਾਗਾਨ ਨੇ ਏ. ਆਈ. ਐੱਫ. ਐੱਫ. ਦੀ ਪੀ. ਐੱਸ. ਸੀ. ਕੋਲ ਸ਼ਿਕਾਇਤ ਦਰਜ ਕਰਕੇ ਫੈਸਲੇ ਨੂੰ ਚੁਣੌਤੀ ਦਿੱਤੀ।


author

Aarti dhillon

Content Editor

Related News