ਐਂਜੇਲਿਕਾ ਕਰਬਰ ਈਸਟਬੋਰਨ ਦੇ ਤੀਸਰੇ ਦੌਰ ''ਚ

Wednesday, Jun 26, 2019 - 11:46 PM (IST)

ਐਂਜੇਲਿਕਾ ਕਰਬਰ ਈਸਟਬੋਰਨ ਦੇ ਤੀਸਰੇ ਦੌਰ ''ਚ

ਲੰਡਨ- ਸਾਲ 2018 ਦੀ ਵਿੰਬਲਡਨ ਚੈਂਪੀਅਨ ਜਰਮਨੀ ਦੀ ਐਂਜੇਲਿਕਾ ਕਰਬਰ ਈਸਟਬੋਰਨ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਤੀਸਰੇ ਦੌਰ 'ਚ ਪਹੁੰਚ ਗਈ ਹੈ, ਜਦਕਿ ਕਿਕੀ ਬਰਟੇਂਸ, ਕੈਰੋਲਿਨ ਅਤੇ ਸਿਮੋਨਾ ਹਾਲੇਪ ਨੇ ਵੀ ਆਖਰੀ-16 'ਚ ਜਗ੍ਹਾ ਬਣਾ ਲਈ।

PunjabKesari
ਪਿਛਲੇ ਹਫਤੇ ਕਰਬਰ ਨੇ ਮਾਰਲੋਕਾ ਓਪਨ ਦੇ ਸੈਮੀਫਾਈਨਲ ਵਿਚ ਐਂਟਰੀ ਲਈ ਸੀ ਅਤੇ ਆਪਣੇ ਗ੍ਰਾਸ ਕੋਰਟ ਸੈਸ਼ਨ ਦੀ ਵੀ ਵਧੀਆ ਸ਼ੁਰੂਆਤ ਕਰਦੇ ਹੋਏ ਈਸਟਬੋਰਨ ਦੇ ਤੀਸਰੇ ਦੌਰ 'ਚ ਜਗ੍ਹਾ ਬਣਾ ਲਈ। ਉਹ 2 ਵਾਰ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਚੁੱਕੀ ਹੈ। ਉਸ ਦੀ ਵਿਰੋਧੀ ਖਿਡਾਰਨ ਆਸਟਰੇਲੀਆਈ ਕੁਆਲੀਫਾਇਰ ਸਾਮੰਥਾ ਸਤੋਸੁਰ ਦਾ ਪਹਿਲੇ ਦੌਰ 'ਚ ਅਮਰੀਕਾ ਦੀ ਸੋਫੀਆ ਕੇਨਿਨ ਨਾਲ ਮੁਕਾਬਲਾ ਹੋਇਆ ਸੀ ਪਰ ਦੂਸਰੇ ਦੌਰ 'ਚ ਉਹ ਕਰਬਰ ਦਾ ਜਵਾਬ ਨਹੀਂ ਦੇ ਸਕੀ, ਜਿਸ ਨੇ ਵਿਨਰਸ ਲਾਉਂਦੇ ਹੋਏ 6-4, 6-4 ਨਾਲ ਲਗਾਤਾਰ ਸੈੱਟਾਂ 'ਚ ਮੈਚ ਜਿੱਤ ਲਿਆ। ਵਿਸ਼ਵ ਦੀ ਤੀਸਰੇ ਨੰਬਰ ਦੀ ਖਿਡਾਰਨ ਬਰਟੇਂਸ ਨੇ ਵੀ ਬਿਹਤਰੀਨ ਪ੍ਰਦਰਸ਼ਨ ਕਰ ਕੇ ਯੂਲੀਆ ਪੁਤਿਨਸੇਵਾ ਨੂੰ 6-4, 6-1 ਨਾਲ ਹਰਾਇਆ। ਪਿਛਲੀ ਚੈਂਪੀਅਨ ਕੈਰੋਲੀਨ ਨੇ ਵੀ ਆਪਣਾ ਮੁਕਾਬਲਾ ਲਗਾਤਾਰ ਸੈੱਟਾਂ ਵਿਚ ਜਿੱਤਿਆ ਅਤੇ ਆਂਦ੍ਰਿਆ ਪੇਟਕੋਵਿਚ ਨੂੰ 6-4, 6-4 ਨਾਲ ਹਰਾਇਆ।


author

Gurdeep Singh

Content Editor

Related News