ਅਨਾਇਆ ਬਾਂਗਰ ਨੂੰ ਮਿਲੀ ਹਰੀ ਝੰਡੀ: ਜੈਂਡਰ ਬਦਲਣ ਤੋਂ ਬਾਅਦ ਹੁਣ ਆਸਟ੍ਰੇਲੀਆ ''ਚ ਖੇਡੇਗੀ ਮਹਿਲਾ ਕ੍ਰਿਕਟ

Wednesday, Aug 26, 2026 - 12:48 AM (IST)

ਅਨਾਇਆ ਬਾਂਗਰ ਨੂੰ ਮਿਲੀ ਹਰੀ ਝੰਡੀ: ਜੈਂਡਰ ਬਦਲਣ ਤੋਂ ਬਾਅਦ ਹੁਣ ਆਸਟ੍ਰੇਲੀਆ ''ਚ ਖੇਡੇਗੀ ਮਹਿਲਾ ਕ੍ਰਿਕਟ

ਨਵੀਂ ਦਿੱਲੀ : ਭਾਰਤ ਦੀ ਅਨਾਇਆ ਬਾਂਗਰ ਲਈ ਮਹਿਲਾ ਕ੍ਰਿਕਟ ਵਿੱਚ ਖੇਡਣ ਦਾ ਰਸਤਾ ਸਾਫ਼ ਹੋ ਗਿਆ ਹੈ। ਅਨਾਇਆ ਨੂੰ ਆਸਟ੍ਰੇਲੀਆ ਵਿੱਚ ਕਮਿਊਨਿਟੀ ਕ੍ਰਿਕਟ ਖੇਡਣ ਦੀ ਇਜਾਜ਼ਤ ਮਿਲ ਗਈ ਹੈ। ਉਹ ਇਸੇ ਸਾਲ ਮਾਰਚ ਮਹੀਨੇ ਵਿੱਚ ਸਰਜਰੀ ਕਰਵਾ ਕੇ ਲੜਕੇ ਤੋਂ ਲੜਕੀ ਬਣੀ ਸੀ। ਜੈਂਡਰ ਬਦਲਣ ਕਾਰਨ ਉਸ ਦੇ ਮਹਿਲਾ ਕ੍ਰਿਕਟ ਖੇਡਣ 'ਤੇ ਲਗਾਤਾਰ ਸਵਾਲ ਉੱਠ ਰਹੇ ਸਨ, ਪਰ ਆਸਟ੍ਰੇਲੀਆ ਤੋਂ ਇਜਾਜ਼ਤ ਮਿਲਣ 'ਤੇ ਅਨਾਇਆ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਕ੍ਰਿਕਟ ਆਸਟ੍ਰੇਲੀਆ ਦਾ ਦਿਲੋਂ ਧੰਨਵਾਦ ਕੀਤਾ ਹੈ।

ਜੈਂਡਰ ਬਦਲਣ ਤੋਂ ਪਹਿਲਾਂ, ਜਦੋਂ ਅਨਾਇਆ ਲੜਕਾ ਸੀ, ਉਹ ਮੁੰਬਈ ਕ੍ਰਿਕਟ ਵਿੱਚ ਪ੍ਰਸਿੱਧ ਖਿਡਾਰੀਆਂ ਸਰਫ਼ਰਾਜ਼ ਖ਼ਾਨ ਅਤੇ ਮੁਸ਼ੀਰ ਖ਼ਾਨ ਦੇ ਨਾਲ ਕ੍ਰਿਕਟ ਖੇਡ ਚੁੱਕੀ ਹੈ। ਸਰਜਰੀ ਤੋਂ ਬਾਅਦ ਉਸ ਦੇ ਕ੍ਰਿਕਟ ਖੇਡਣ 'ਤੇ ਪਾਬੰਦੀ ਲੱਗ ਗਈ ਸੀ, ਪਰ ਹੁਣ ਉਸ ਨੂੰ ਆਸਟ੍ਰੇਲੀਆ ਵਿੱਚ ਖੇਡਣ ਦਾ ਇੱਕ ਹੋਰ ਮੌਕਾ ਮਿਲਿਆ ਹੈ।

ਆਸਟ੍ਰੇਲੀਆ ਵਿੱਚ ਬਿਗ ਬੈਸ਼ ਵਰਗੀਆਂ ਲੀਗਾਂ ਵਿੱਚ ਖੇਡਣ ਲਈ ਅਨਾਇਆ ਨੂੰ ਕ੍ਰਿਕਟ ਆਸਟ੍ਰੇਲੀਆ ਦੇ ਖ਼ਾਸ ਨਿਯਮਾਂ 'ਤੇ ਖਰਾ ਉਤਰਨਾ ਪਵੇਗਾ। ਇਨ੍ਹਾਂ ਨਿਯਮਾਂ ਅਨੁਸਾਰ, ਖਿਡਾਰੀ ਦਾ ਸੀਰਮ ਟੈਸਟੋਸਟੇਰੋਨ ਪੱਧਰ 12 ਮਹੀਨਿਆਂ ਤੱਕ 10 ਨੈਨੋਮੋਲਸ ਪ੍ਰਤੀ ਲੀਟਰ ਤੋਂ ਹੇਠਾਂ ਹੋਣਾ ਲਾਜ਼ਮੀ ਹੈ। ਦੂਜੇ ਪਾਸੇ, ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਅਜਿਹੇ ਟ੍ਰਾਂਸਜੈਂਡਰ ਖਿਡਾਰੀਆਂ ਦੇ ਮਹਿਲਾ ਕ੍ਰਿਕਟ ਖੇਡਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ, ਜਿਸ ਕਾਰਨ ਅਨਾਇਆ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡ ਸਕੇਗੀ।
 


author

Inder Prajapati

Content Editor

Related News