ਅਮਿਤ ਤੇ ਪਾਇਲ ਨੇ 35 ਕਿ. ਮੀ. ਪੈਦਲ ਚਾਲ ’ਚ ਮੀਟ ਰਿਕਾਰਡ ਨਾਲ ਜਿੱਤੇ ਸੋਨ ਤਮਗੇ
Monday, Sep 02, 2024 - 01:36 PM (IST)
ਬੈਂਗਲੁਰੂ (ਭਾਸ਼ਾ) – ਹਰਿਆਣਾ ਦੇ ਅਮਿਤ ਤੇ ਰੇਲਵੇ ਦੀ ਪਾਇਲ ਨੇ ਐਤਵਾਰ ਨੂੰ ਇੱਥੇ 63ਵੀਂ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਪੁਰਸ਼ਾਂ ਤੇ ਮਹਿਲਾਵਾਂ ਦੀ 35 ਕਿ. ਮੀ. ਪੈਦਲ ਚਾਲ ਪ੍ਰਤੀਯੋਗਿਤਾ ਵਿਚ ਮੀਟ ਰਿਕਾਰਡ ਬਿਹਤਰ ਕਰਦੇ ਹੋਏ ਸੋਨ ਤਮਗੇ ਜਿੱਤੇ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ
ਅਮਿਤ ਨੇ 2 ਘੰਟੇ 38 ਮਿੰਟ ਦਾ ਸਮਾਂ ਕੱਢਿਆ ਤੇ 2022 'ਚ ਰਾਮ ਬਾਬੂ ਵੱਲੋਂ ਬਣਾਏ ਗਏ 2:39.05 ਦੇ ਪਿਛਲੇ ਮੀਟ ਰਿਕਾਰਡ ਨੂੰ ਤੋੜ ਦਿੱਤਾ। ਪਾਇਲ ਨੇ 3:02.24 ਦੇ ਸਮੇਂ ਨਾਲ 2022 'ਚ ਕਾਇਮ ਆਪਣੇ ਹੀ ਮੀਟ ਰਿਕਾਰਡ 3:04.48 'ਚ ਸੁਧਾਰ ਕੀਤਾ।
ਇਹ ਖ਼ਬਰ ਵੀ ਪੜ੍ਹੋ - ਸਟੇਜ 'ਤੇ ਪਰਫਾਰਮ ਕਰਦਿਆਂ ਮਸ਼ਹੂਰ ਰੈਪਰ ਦੀ ਨਿਕਲੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।