ਪੈਰਿਸ ਓਲੰਪਿਕ : ਅਮਰੀਕੀ ਐਥਲੀਟ ਨਾਓ ਲਾਇਲਸ ਨੇ ਜਿੱਤਿਆ 100 ਮੀਟਰ ਦੌੜ ਦਾ ਸੋਨਾ
Tuesday, Aug 06, 2024 - 01:17 PM (IST)

ਸਪੋਰਟਸ ਡੈਸਕ- ਅਮਰੀਕੀ ਐਥਲੀਟ ਨੋਓ ਲਾਇਲਸ ਨੇ ਪੁਰਸ਼ਾਂ ਦੀ 100 ਮੀਟਰ ਦੌੜ ਪ੍ਰਤੀਯੋਗਿਤਾ ਵਿਚ ਰਿਕਾਰਡ ਸਮੇਂ ਨਾਲ ਬੇਹੱਦ ਨੇੜਲੇ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ। ਨਾਓ ਨੇ 9.97 ਸੈਕੰਡ ਦੇ ਸਮੇਂ ਨਾਲ ਜਮੈਕਾ ਦੇ ਕਿਸ਼ਾਨੇ ਥਾਂਪਸਨ ਨੂੰ ਪਛਾੜ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਥਾਂਪਸਨ ਨੇ 9.97 ਸੈਕੰਡ ਨਾਲ ਚਾਂਦੀ ਤੇ ਅਮਰੀਕਾ ਦੇ ਫ੍ਰੇਡ ਕਰਲੀ ਨੇ 9.81 ਸੈਕੰਡ ਨਾਲ ਕਾਂਸੀ ਤਮਗਾ ਜਿੱਤਿਆ। ਅਮਰੀਕਾ ਨੇ 20 ਸਾਲ ਬਾਅਦ ਇਸ ਦੌੜ ਵਿਚ ਸੋਨ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਏਂਥਨਜ਼ ਓਲੰਪਿਕ 2004 ਵਿਚ ਅਮਰੀਕਾ ਦੇ ਜਸਟਿਨ ਗੈਟਲਿਨ ਨੇ 100 ਮੀਟਰ ਦੌੜ ਦਾ ਸੋਨ ਤਮਗਾ ਜਿੱਤਿਆ ਸੀ।