ਅਮਨ ਸਹਿਰਾਵਤ ਨੇ ਅਲਬਾਨੀਆ ਦੇ ਪਹਿਲਵਾਨ ਨੂੰ 12-0 ਨਾਲ ਹਰਾਇਆ, ਸੈਮੀਫਾਈਨਲ ''ਚ ਪਹੁੰਚੇ

Thursday, Aug 08, 2024 - 04:45 PM (IST)

ਅਮਨ ਸਹਿਰਾਵਤ ਨੇ ਅਲਬਾਨੀਆ ਦੇ ਪਹਿਲਵਾਨ ਨੂੰ 12-0 ਨਾਲ ਹਰਾਇਆ, ਸੈਮੀਫਾਈਨਲ ''ਚ ਪਹੁੰਚੇ

ਸਪੋਰਟਸ ਡੈਸਕ— ਭਾਰਤ ਦੇ ਨੌਜਵਾਨ ਪਹਿਲਵਾਨ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਵਰਗ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅਲਬਾਨੀਆ ਦੇ ਵਿਸ਼ਵ ਚੈਂਪੀਅਨ ਅਬਾਕਾਰੋਵ ਜ਼ੇਲਿਮਖਾਨ ਨੂੰ 12-0 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਇੱਥੇ ਉਸ ਦਾ ਸਾਹਮਣਾ ਰਾਤ 9.45 ਵਜੇ ਜਾਪਾਨ ਦੇ ਹਿਗੁਚੀ ਰੀ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਅਮਨ ਨੇ ਰਾਊਂਡ ਆਫ 16 ਬਾਊਟ ਵਿੱਚ ਉੱਤਰੀ ਮੈਸੇਡੋਨੀਆ ਦੇ ਵਲਾਦੀਮੀਰ ਇਗੋਰੋਵ ਨੂੰ 10-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਅਮਨ ਨੇ ਦੂਜੇ ਪੀਰੀਅਡ ਤੋਂ ਦੋ ਮਿੰਟ ਪਹਿਲਾਂ ਤਕਨੀਕੀ ਉੱਤਮਤਾ ਦੇ ਆਧਾਰ ’ਤੇ ਆਪਣਾ ਪਹਿਲਾ ਮੈਚ ਜਿੱਤ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ।


author

Aarti dhillon

Content Editor

Related News