ਐਲਡ੍ਰਿਨ ਤੇ ਪਾਰੁਲ ਪੈਰਿਸ ਓਲੰਪਿਕ ’ਚੋਂ ਬਾਹਰ

Monday, Aug 05, 2024 - 01:01 PM (IST)

ਪੈਰਿਸ : ਐਥਲੈਟਿਕਸ ਪ੍ਰਤੀਯੋਗਿਤਾ ਵਿਚ ਰਾਸ਼ਟਰੀ ਰਿਕਾਰਡਧਾਰੀ ਪਾਰੁਲ ਚੌਧਰੀ ਤੇ ਜੈਸਵਿਨ ਐਲਡ੍ਰਿਨ ਕ੍ਰਮਵਾਰ ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਤੇ ਪੁਰਸ਼ਾਂ ਦੇ ਲੌਂਗ ਜੰਪ ਦੇ ਫਾਈਨਲ ਵਿਚ ਕ੍ਰਮਵਾਰ ਕੁਆਲੀਫਾਈ ਕਰਨ ਵਿਚ ਅਸਫਲ ਰਹੇ। ਪਾਰੁਲ ਨੇ ਆਪਣੀ ਹੀਟ ਰੇਸ ਵਿਚ 8ਵੇਂ ਤੇ ਕੁਲ 21ਵੇਂ ਸਥਾਨ ’ਤੇ ਰਹਿ ਕੇ ਆਪਣੀ ਮੁਹਿੰਮ ਖਤਮ ਕੀਤੀ।

ਓਲੰਪਿਕ ਤੋਂ ਪਹਿਲਾਂ ਅਮਰੀਕਾ ਵਿਚ ਪੈਰਿਸ ਦੇ ਅਨੁਕੂਲ ਹਾਲਾਤ ਵਿਚ ਅਭਿਆਸ ਕਰਨ ਵਾਲੀ 29 ਸਾਲਾ ਪਾਰੁਲ ਨੇ 9 ਮਿੰਟ 23.39 ਸੈਕੰਡ ਵਿਚ ਦੂਰੀ ਤੈਅ ਕੀਤੀ, ਜਿਹੜਾ ਉਸਦਾ ਇਸ ਸੈਸ਼ਨ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਉਹ ਹਾਲਾਂਕਿ ਆਪਣੇ ਰਾਸ਼ਟਰੀ ਰਿਕਾਰਡ 9 ਮਿੰਟ 15.31 ਸੈਕੰਡ ਤੋਂ ਕਾਫੀ ਪਿੱਛੇ ਰਹਿ ਗਈ ਜਿਹੜਾ ਉਸ ਨੇ 2023 ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਬਣਾਇਆ ਸੀ। 

ਉਹ ਤੇ ਅੰਕਿਤਾ ਧਿਆਨੀ ਮਹਿਲਾਵਾਂ ਦੀ 5000 ਮੀਟਰ ਦੌੜ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀਆਂ ਸਨ। ਪੁਰਸ਼ਾਂ ਦੇ ਲੌਂਗ ਜੰਪ ਦੇ ਕੁਆਲੀਫਿਕੇਸ਼ਨ ਰਾਊਂਡ ਵਿਚ ਐਲਡ੍ਰਿਨ ਆਪਣੀਆਂ ਪਹਿਲੀਆਂ ਦੋ ਕੋਸ਼ਿਸ਼ਾਂ ਵਿਚ ਫਾਊਲ ਕਰ ਗਿਆ ਜਦਕਿ ਤੀਜੀ ਕੋਸ਼ਿਸ਼ ਵਿਚ 7.61 ਮੀਟਰ ਤਕ ਹੀ ਪਹੁੰਚ ਸਕਿਆ। ਉਹ 26ਵੇਂ ਸਥਾਨ ’ਤੇ ਰਿਹਾ।


Tarsem Singh

Content Editor

Related News