ਰੋਨਾਲਡੋ ਦੇ ਬਿਨਾਂ ਮੈਚ ਡਰਾਅ ਕਰਵਾਇਆ ਅਲ ਨਾਸਰ ਨੇ

Tuesday, Sep 17, 2024 - 11:45 AM (IST)

ਬਗਦਾਦ- ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਤੋਂ ਬਿਨਾਂ ਖੇਡ ਰਹੇ ਸਾਊਦੀ ਅਰਬ ਦੇ ਕਲੱਬ ਅਲ ਨਾਸਰ ਨੇ ਏਐੱਫਸੀ ਚੈਂਪੀਅਨਜ਼ ਲੀਗ ਇਲੀਟ ਫੁਟਬਾਲ ਟੂਰਨਾਮੈਂਟ ਦੇ ਮੈਚ ਵਿੱਚ ਇਰਾਕ ਦੇ ਅਲ ਸ਼ੌਰਤਾ ਨਾਲ 1-1 ਨਾਲ ਡਰਾਅ ਖੇਡਿਆ। ਅਲ ਨਾਸਰ ਨੇ ਦੱਸਿਆ ਕਿ ਰੋਨਾਲਡੋ ਨੇ ਬਗਦਾਦ ਦੀ ਯਾਤਰਾ ਨਹੀਂ ਕੀਤੀ ਕਿਉਂਕਿ ਉਹ ਵਾਇਰਲ ਇਨਫੈਕਸ਼ਨ ਤੋਂ ਪੀੜਤ ਹੈ। ਪੁਰਤਗਾਲੀ ਸੁਪਰਸਟਾਰ ਨੇ ਪੰਜ ਵਾਰ ਯੂਈਐੱਫਏ ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਿਆ ਹੈ ਪਰ ਉਹ ਸਾਊਦੀ ਅਰਬ 'ਚ ਆਪਣੇ ਕਲੱਬ ਲਈ ਅਜੇ ਤੱਕ ਕੋਈ ਟਰਾਫੀ ਨਹੀਂ ਜਿੱਤ ਸਕਿਆ ਹੈ।
ਅਲ ਨਾਸਰ ਨੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ। ਸੁਲਤਾਨ ਅਲ ਘਨਮ ਨੇ 14ਵੇਂ ਮਿੰਟ ਵਿੱਚ ਗੋਲ ਕਰਕੇ ਅਲ ਨਾਸਰ ਨੂੰ ਬੜ੍ਹਤ ਦਿਵਾਈ ਪਰ 10 ਮਿੰਟ ਬਾਅਦ ਮੁਹੰਮਦ ਦਾਊਦ ਨੇ ਇਰਾਕ ਦੇ ਕਲੱਬ ਲਈ ਬਰਾਬਰੀ ਵਾਲਾ ਗੋਲ ਕਰ ਦਿੱਤਾ। ਜੇਦਾਹ ਵਿੱਚ ਖੇਡੇ ਗਏ ਮੈਚ ਵਿੱਚ ਸਾਊਦੀ ਅਰਬ ਦੇ ਇੱਕ ਹੋਰ ਕਲੱਬ ਅਲ ਅਹਲੀ ਨੇ ਈਰਾਨ ਦੇ ਪਰਸੇਪੋਲਿਸ ਨੂੰ 1-0 ਨਾਲ ਹਰਾਇਆ। ਬਾਰਸੀਲੋਨਾ ਅਤੇ ਏਸੀ ਮਿਲਾਨ ਦੇ ਸਾਬਕਾ ਮਿਡਫੀਲਡਰ ਫਰੈਂਕ ਕੇਸੀ ਨੇ ਪਹਿਲੇ ਹੀ ਮਿੰਟ ਵਿੱਚ ਗੋਲ ਕਰ ਦਿੱਤਾ ਸੀ, ਜੋ ਅੰਤ ਵਿੱਚ ਫੈਸਲਾਕੁੰਨ ਸਾਬਤ ਹੋਇਆ।


Aarti dhillon

Content Editor

Related News