ਅਖਤਰ ਨੇ ਸਹਿਵਾਗ 'ਤੇ ਕੱਸਿਆ ਤੰਜ, ਕਿਹਾ- 'ਜਿੰਨੇ ਤੇਰੇ ਸਿਰ 'ਤੇ ਵਾਲ ਨਹੀਂ, ਉਂਨਾ ਮੇਰੇ ਕੋਲ ਮਾਲ'

01/23/2020 12:52:06 PM

ਨਵੀਂ ਦਿੱਲੀ : ਪਾਕਿਸਤਾਨ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਟੀਮ ਇੰਡੀਆ ਦੇ ਸਾਬਕਾ ਧਾਕੜ ਵਰਿੰਦਰ ਸਹਿਵਾਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਤੁਸੀਂ ਅਕਸਰ ਮੈਦਾਨ 'ਤੇ ਸਹਿਵਾਗ ਨੂੰ ਸ਼ੋਇਬ ਅਖਤਰ ਦੀ ਗੇਂਦ 'ਤੇ ਲੰਬੇ-ਲੰਬੇ ਸ਼ਾਟ ਲਾਉਂਦਿਆਂ ਦੇਖਿਆ ਹੋਵੇਗਾ। ਕ੍ਰਿਕਟ ਮੈਚ ਦੌਰਾਨ ਦੋਵਾਂ ਵਿਚਾਲੇ ਜ਼ਬਰਦਸਤ ਮੁਕਾਬਲੇਬਾਜ਼ੀ ਦੇਖਣ ਨੂੰ ਮਿਲਦੀ ਰਹੀ ਹੈ, ਉੱਥੇ ਹੀ ਮੈਦਾਨ ਤੋਂ ਬਾਹਰ ਦੋਵੇਂ ਇਕ ਚੰਗੇ ਦੋਸਤ ਹਨ। ਜਿੱਥੇ ਸਹਿਵਾਗ ਆਪਣੇ ਬੜਬੋਲੇ ਅੰਦਾਜ਼ ਲਈ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ, ਉੱਥੇ ਹੀ ਸ਼ੋਇਬ ਅਖਤਰ ਵੀ ਆਪਣੇ ਯੂ ਟਿਊਲ ਚੈਨਲ ਰਾਹੀਂ ਆਪਣੀ ਟੀਮ ਜਾਂ ਮੈਨੇਜਮੈਂਟ ਨੂੰ ਅਕਸਰ ਲੰਮੇ ਹੱਥੀ ਲੈਂਦੇ ਰਹਿੰਦੇ ਹਨ। ਹੁਣ ਇਕ ਵਾਰ ਫਿਰ ਸਹਿਵਾਗ ਅਤੇ ਅਖਤਰ ਸੋਸ਼ਲ ਮੀਡੀਆ ਰਾਹੀ ਇਕ ਦੂਜੇ ਦੇ ਆਹਮੋ-ਸਾਹਮਣੇ ਆ ਗਏ ਹਨ।

ਸਹਿਵਾਗ 'ਤੇ ਕੱਸਿਆ ਤੰਜ

ਦਰਅਸਲ, ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਸਹਿਵਾਗ ਨੇ ਸ਼ੋਇਬ ਅਖਤਰ ਨੂੰ ਕਿਹਾ ਸੀ ਕਿ ਉਹ ਭਾਰਤੀ ਖਿਡਾਰੀਆਂ ਦੀ ਸ਼ਲਾਘਾ ਇਸ ਲਈ ਕਰਦੇ ਹਨ ਕਿਉਂਕਿ ਉਸ ਨੇ ਇੱਥੇ (ਭਾਰਤ) ਬਿਜ਼ਨਸ ਕਰਨਾ ਹੈ। ਇਸ ਵੀਡੀਓ ਦੇ ਜਵਾਬ 'ਚ ਸ਼ੋਇਬ ਅਖਤਰ ਨੇ ਆਪਣੇ ਯੂ ਟਿਊਬ ਚੈਨਲ ਰਾਹੀ ਸਹਿਵਾਗ ਨੂੰ ਤੰਜ ਕੱਸਦਿਆਂ ਕਿਹਾ ਕਿ ਉਂਨੇ ਉਸ (ਸਹਿਵਾਗ) ਦੇ ਸਿਰ 'ਤੇ ਵਾਲ ਨਹੀਂ ਹੈ ਜਿੰਨੇ ਮੇਰੇ ਕੋਲ ਪੈਸੇ ਹਨ। ਅਖਤਰ ਦੇ ਇਸ ਬਿਆਨ ਦਾ ਸਾਫ ਮਤਲਬ ਸੀ ਕਿ ਉਸ ਦੇ ਕੋਲ ਸਹਿਵਾਗ ਨਾਲੋਂ ਜ਼ਿਆਦਾ ਪੈਸੇ ਹਨ। ਹਾਲਾਂਕਿ ਸ਼ੋਇਬ ਨੇ ਇਹ ਸਭ ਮਜ਼ਾਕੀਆ ਅੰਦਾਜ਼ 'ਚ ਕਿਹਾ ਹੈ।

ਅਖਤਰ ਦਾ ਬਿਆਨ

ਅਖਤਰ ਨੇ ਆਪਣੇ ਯੂ ਟਿਊਬ ਚੈਨਲ 'ਤੇ ਵੀਡੀਓ ਪੋਸਟ ਕਰ ਕਿਹਾ ਕਿ ਜਿੰਨੇ ਉਸ ਦੇ ਸਿਰ 'ਤੇ ਵਾਲ ਨਹੀਂ ਹੈ, ਉਂਨੇ ਉਸ ਦੇ ਕੋਲ ਪੈਸੇ ਹਨ। ਜੇਕਰ ਤੁਸੀਂ ਸਵੀਕਾਰ ਨਹੀਂ ਕਰ ਪਾ ਰਹੇ ਕਿ ਮੇਰੇ ਇੰਨੇ ਫਾਲੋਅਰਸ ਹਨ ਤਾਂ ਇਸ ਨੂੰ ਸਮਝੋ। ਮੈਨੂੰ ਸ਼ੋਇਬ ਅਖਤਰ ਬਣਨ ਵਿਚ 15 ਸਾਲ ਲੱਗ ਗਏ। ਮੈਂ ਯੂ ਟਿਊਬ ਤੋਂ ਸ਼ੋਇਬ ਅਖਤਰ ਨਹੀਂ ਬਣਿਆ, ਪਾਕਿਸਤਾਨ ਲਈ 15 ਸਾਲ ਖੇਡਣ ਨਾਲ ਬਣਿਆ ਹਾਂ। ਉਸ ਨੇ ਕਿਹਾ ਕਿ ਮੈਂ ਪੈਸਿਆਂ ਲਈ ਟੀਮ ਇੰਡੀਆ ਦੀ ਸ਼ਲਾਘਾ ਨਹੀਂ ਕਰਦਾ। ਜਦੋਂ ਭਾਰਤੀ ਟੀਮ ਨੂੰ ਆਸਟਰੇਲੀਆ ਹੱਥੋਂ ਮੁੰਬਈ ਵਿਚ ਕਰਾਰੀ ਹਾਲ ਮਿਲੀ ਸੀ ਤਾਂ ਮੈਂ ਉਨ੍ਹਾਂ ਦੀ ਆਲੋਚਨਾ ਕੀਤੀ ਸੀ ਅਤੇ ਵਾਪਸੀ ਤੋਂ ਬਾਅਦ ਵਿਰਾਟ ਐਂਡ ਕੰਪਨੀ ਦੀ ਸ਼ਾਲਾਘਾ ਕੀਤੀ ਸੀ। ਮੈਂ ਸਿਰਫ ਇੱਥੇ ਐਨਾਲੈਸਿਸ ਕਰਦਾ ਹਾਂ।