ਯੂਰਪੀ ਦੇਸ਼ ’ਚ ਸ਼ਰਣ ਮੰਗਣ ’ਤੇ ਪਾਕਿਸਤਾਨ ਦੇ 3 ਹਾਕੀ ਖਿਡਾਰੀਆਂ ’ਤੇ ਆਜੀਵਨ ਪਾਬੰਦੀ

Friday, Aug 30, 2024 - 10:46 AM (IST)

ਲਾਹੌਰ- ਪਾਕਿਸਤਾਨ ਹਾਕੀ ਫੈੱਡਰੇਸ਼ਨ (ਪੀ. ਐੱਚ. ਐੱਫ.) ਨੇ 3 ਪਾਕਿਸਤਾਨੀ ਹਾਕੀ ਖਿਡਾਰੀਆਂ ਅਤੇ ਇਕ ਫਿਜ਼ੀਓ ਨੂੰ ਬਿਨਾਂ ਜਾਣਕਾਰੀ ਦੇ ਦੇਸ਼ ਛੱਡਣ ਅਤੇ ਯੂਰਪੀਅਨ ਦੇਸ਼ ਵਿਚ ਸ਼ਰਣ ਲੈਣ ਦੀ ਕੋਸ਼ਿਸ਼ ਕਰਨ ’ਤੇ ਆਜੀਵਨ ਪਾਬੰਦੀ ਲਗਾ ਦਿੱਤੀ ਹੈ। ਪੀ. ਐੱਚ. ਐੱਫ. ਦੇ ਜਨਰਲ ਸਕੱਤਰ ਰਾਣਾ ਮੁਜਾਹਿਦ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਮੁਰਤਜ਼ਾ ਯਾਕੂਬ, ਇਹਤੇਸ਼ਾਮ ਅਸਲਮ ਅਤੇ ਅਬਦੁਰ ਰਹਿਮਾਨ ਫਿਜ਼ੀਓਥੈਰੇਪਿਸਟ ਵਕਾਸ ਦੇ ਨਾਲ ਪਿਛਲੇ ਮਹੀਨੇ ਨੇਸ਼ਨਜ਼ ਕੱਪ ਲਈ ਨੀਦਰਲੈਂਡ ਅਤੇ ਪੋਲੈਂਡ ਗਏ ਸਨ।
ਮੁਜਾਹਿਦ ਨੇ ਕਿਹਾ,‘ਜਦੋਂ ਟੀਮ ਦੇਸ਼ ਵਾਪਸ ਆਈ ਅਤੇ ਅਸੀਂ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਸਿਖਲਾਈ ਕੈਂਪ ਦਾ ਐਲਾਨ ਕੀਤਾ, ਤਾਂ ਤਿੰਨਾਂ ਨੇ ਸਾਨੂੰ ਦੱਸਿਆ ਕਿ ਉਹ ਘਰੇਲੂ ਮੁੱਦਿਆਂ ਕਾਰਨ ਕੈਂਪ ’ਚ ਸ਼ਾਮਲ ਨਹੀਂ ਹੋ ਸਕਨਗੇ। ਉਨ੍ਹਾਂ ਕਿਹਾ,‘ਪਰ ਬਾਅਦ ’ਚ ਸਾਨੂੰ ਪਤਾ ਲੱਗਾ ਕਿ ਉਹ ਟੀਮ ਨੂੰ ਜਾਰੀ ਕੀਤੇ ਗਏ ਉਸੇ ਸ਼ੈਨਗੇਨ ਵੀਜ਼ੇ ’ਤੇ ਇਕ ਵਾਰ ਫਿਰ ਹਾਲੈਂਡ ਗਏ ਸਨ ਅਤੇ ਉੱਥੇ ਸਿਆਸੀ ਸ਼ਰਣ ਮੰਗੀ ਸੀ।’
ਮੁਜਾਹਿਦ ਨੇ ਕਿਹਾ ਕਿ ਪਾਕਿਸਤਾਨ ਲਈ ਇਹ ਨਿਰਾਸ਼ਾਜਨਕ ਘਟਨਾ ਹੈ ਜਿਸ ਕਾਰਨ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਯੂਰਪੀ ਦੇਸ਼ਾਂ ’ਚ ਵੀਜ਼ਾ ਅਪਲਾਈ ਕਰਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੀ. ਐੱਚ. ਐੱਫ. ਕਾਂਗਰਸ ਨੇ ਉਨ੍ਹਾਂ ਉੱਤੇ ਆਜੀਵਨ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਪੀ. ਐੱਚ. ਐੱਫ. ਦੇ ਪ੍ਰਧਾਨ ਨੂੰ ਅਨੁਸ਼ਾਸਨੀ ਕਾਰਵਾਈ ਲਈ ਪਾਕਿਸਤਾਨ ਕੌਂਸਲੇਟ ਰਾਹੀਂ ਉਨ੍ਹਾਂ ਨੂੰ ਵਾਪਸ ਬੁਲਾਉਣ ਦੀ ਕੋਸ਼ਿਸ਼ ਕਰਨ ਲਈ ਕਿਹਾ ਗਿਆ ਹੈ।


Aarti dhillon

Content Editor

Related News